Breaking NewsD5 specialEntertainmentNewsPunjabTop News

ਸਿੱਧੂ ਮੂਸੇਵਾਲਾ ਕਤਲ ਕਾਂਡ‘ਚ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ, ਫੜਿਆ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ

ਲੁਧਿਆਣਾ: ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਸੰਦੀਪ ਕਾਹਲੋਂ ਜੋ ਕਾਫ਼ੀ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ ਲੁਧਿਆਣਾ ਪੁਲਿਸ ਦੇ CIA ਸਟਾਫ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਮੂਸੇਵਾਲਾ ਕਤਲ ਕਾਂਡ ਵਿਚ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਲਈ ਵਰਤੀ ਗਈ ਗੱਡੀ ਦੇ ਗ੍ਰਿਫ਼ਤਾਰ ਕੀਤੇ ਗਏ ਮਾਲਕ ਤੇ ਘੋੜਿਆਂ ਦੇ ਵਪਾਰੀ ਸਤਬੀਰ ਸਿੰਘ ਦੇ ਪਰਿਵਾਰ ਨੇ ਇਹ ਦੋਸ਼ ਲਗਾਏ ਸਨ ਕਿ ਸਤਬੀਰ ਨੇ ਸੰਦੀਪ ਦੇ ਕਹਿਣ ’ਤੇ ਹੀ ਤਿੰਨ ਲੋਕਾਂ ਨੂੰ ਲਿਫਟ ਦਿੱਤੀ ਸੀ।

Mattewara Forest ਬਾਰੇ CM Mann ਨਾਲ ਮੀਟਿੰਗ, Baltej Pannu ਨੇ ਦਿੱਤਾ CM ਦਾ ਸੁਨੇਹਾ | D5 Channel Punjabi

ਇਸੇ ਗੱਡੀ ਦੀ ਪੈਟਰੋਲ ਪੰਪ ’ਤੇ ਆਈ ਫੁਟੇਜ ਦੇ ਆਧਾਰ ’ਤੇ ਸਤਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੰਦੀਪ ਕਾਹਲੋਂ ਇਕ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਦੱਸਿਆ ਜਾ ਰਿਹਾ ਹੈ ਅਤੇ ਲੁਧਿਆਣਾ ਪੁਲਿਸ ਵਲੋਂ ਸੰਦੀਪ ਦੀ ਗ੍ਰਿਫ਼ਤਾਰੀ ਲਈ ਉਸ ਦੇ ਘਰ ਪਿੰਡ ਦਾਦੂਜੋੜ ਫਤਿਹਗੜ੍ਹ ਚੂੜੀਆ, ਗੁਰਦਾਸਪੁਰ ਵਿਚ ਰੇਡ ਕੀਤੀ ਜਾ ਰਹੀ ਸੀ।

Patiala News : DGP ਦੇ ਹੁਕਮਾਂ ਤੋਂ ਬਾਅਦ ਵੱਡੀ ਕਾਰਵਾਈ! Police ਨੇ ਘਰਾਂ ਚੋਂ ਚੱਕੇ ਤਸਕਰ | D5 Channel Punjabi

ਲੁਧਿਆਣਾ ਪੁਲਿਸ ਦੇ CIA ਸਟਾਫ 1 ਦੀ ਇੰਚਾਰਜ ਬੇਅੰਤ ਜੁਨੇਜਾ ਦੀ ਟੀਮ ਨੇ ਐੱਫ. ਆਈ. ਆਰ. ਨੰਬਰ 139/22 ਅੰਡਰ ਸੈਕਸ਼ਨ 25/54/59 ਦੇ ਤਹਿਤ ਬਾੜੇਵਾਲ ਕੈਨਾਲ ਦੇ ਨੇੜਿਓਂ ਸੰਦੀਪ ਕਾਹਲੋਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅਦਾਲਤ ’ਚ ਪੁਲਿਸ ਰਿਮਾਂਡ ਲਈ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋਂ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button