Breaking NewsD5 specialNewsSportsTop News

IPL 2021 : PBKS vs KKR : ਕੋਲਕਾਤਾ ਨਾਈਟ ਰਾਈਡ੍ਰਸ ਨੇ ਪੰਜਾਬ ਕਿੰਗਸ ਨੂੰ 5 ਵਿਕਟਾਂ ਨਾਲ ਹਰਾਇਆ

ਮੁੰਬਈ : ਆਈ ਪੀ ਐਲ 2021- 14 ਦਾ 21 ਵਾਂ ਮੁਕਾਬਲਾ ਪੰਜਾਬ ਕਿੰਗਸ ਅਤੇ ਕੋਲਕਾਤਾ ਨਾਈਟ ਰਾਇਡ੍ਰਸ ਦੇ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਖੇਡਿਆ ਗਿਆ। ਕੇ.ਕੇ.ਆਰ ਨੇ ਟਾਸ ਜਿੱਤ ਕੇ ਪਹਿਲਾ ਗੇਦਬਾਜ਼ੀ ਦਾ ਫੈਸਲਾ ਲਿਆ ਹੈ। ਕੇ.ਕੇ.ਆਰ ਦੀ ਟੀਮ ’ਚ ਕੋਈ ਬਦਲਾਅ ਨਹੀ ਕੀਤਾ ਗਿਆ। ਤਿੰਨ ਮੈਚਾਂ ’ਚ ਹਾਰ ਦੇ ਕ੍ਰਮ ਨੂੰ ਤੋੜਨ ਤੋਂ ਬਾਅਦ ਪੰਜਾਬ ਦੀ ਟੀਮ ਕੋਲਕਾਤਾ ਦੇ ਖਿਲਾਫ ਜਿੱਤ ਦੀ ਲੈ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਪੰਜਾਬ ਨੇ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ ਸੀ, ਪਰ ਇਸ ਤੋਂ ਬਾਅਦ ਉਸਨੂੰ ਲਗਾਤਾਰ ਤਿੰਨ ਮੈਚਾਂ ‘’ਚ ਹਾਰ ਦਾ ਸਾਹਮਣਾ ਕਰਨਾ ਪਿਆ।

ਚਿੱਟੇ ਕੱਪੜੇ ਵਾਲਿਆਂ ਨੇ ਘੇਰਿਆ ਕੈਪਟਨ ਦਾ ਮਾਹੌਲ,ਫੇਰ ਪੁਲਿਸ ਨਾਲ ਹੋਏ ਸਿੱਧੇ ਟਾਕਰੇ!

ਟੀਮ ਹਾਲਾਂਕਿ ਸ਼ੁੱਕਰਵਾਰ ਨੂੰ ਚੈਮੀਅਨ ਮੁੰਬਈ ਇੰਡਸ ਨੂੰ 9 ਵਿਕਟਾਂ ਨਾਲ ਹਰਾ ਕੇ ਹਾਰ ਦੇ ਕ੍ਰਮ ਨੂੰ ਤੋੜਨ ’ਚ ਸਫਲ ਰਹੀ। ਟੀਮ ਹੁਣ ਕੇ.ਕੇ.ਆਰ ਦੇ ਖਿਲਾਫ ਜਿੱਤ ਦਰਜ ਕਰਨ ਉੱਤਰੇਗੀ,ਜੋ ਆਪਣੇ ਪਿਛਲੇ 4 ਮੈਚ ਗਵਾ ਚੁਕੀ ਹੈ। ਅੰਕ ਸੂਚੀ ’ਚ ਪੰਜਾਬ 5ਵੇਂ ਸਥਾਨ ਤੇ ਹੈ, ਜਦਕਿ ਕੋਲਕਾਤਾ ਸਭ ਤੋ ਹੇਠਾਂ ਹੈ। ਆਈ.ਪੀ.ਐਲ ‘ਚ ਦੋਵੇਂ ਟੀਮਾਂ ਦੇ ਵਿਚਕਾਰ ਹੁਣ ਤੱਕ (2008-2020) 27 ਮੁਕਾਬਲੇ ਹੋਏ ਹਨ। ਕੋਲਕਾਤਾ ਨੇ 18 ਜਦਕਿ ਪੰਜਾਬ ਨੇ 9 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਪਿਛਲੇ 5 ਮੈਚਾਂ ’ਚ ਕੋਲਕਾਤਾ ਨੇ ਲਗਾਤਾਰ 4 ਵਾਰ ਪੰਜਾਬ ਨੂੰ ਮਾਤ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button