Breaking NewsD5 specialNewsSportsTop News

IPL 2021 : CSK v SRH : ਚੇਂਨਈ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ : ਸਲਾਮੀ ਬੱਲੇਬਾਜ਼ਾਂ ਰੂਤੁਰਾਜ ਗਾਇਕਵਾੜ ਤੇ ਫਾਫ ਡੂ ਪਲੇਸਿਸ ਦੇ ਅਰਧ ਸੈਂਕੜਿਆਂ ਅਤੇ ਦੋਵਾਂ ’ਚ ਸੈਂਕੜੇ ਦੀ ਸਾਂਝੇਦਾਰੀ ਨਾਲ ਚੇਂਨਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ’ਚ ਸਨਰਾਈਜਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਕੇ ਲਗਾਤਾਰ 5ਵੀਂ ਜਿੱਤ ਨਾਲ ਅੰਕ ਸੂਚੀ ’ਚ ਟਾਪ ’ਤੇ ਪਹੁੰਚ ਗਿਆ।

ਕੋਟਕਪੂਰਾ ਗੋਲੀਕਾਂਡ ‘ਤੇ ਜਥੇਦਾਰ ਦਾ ਵੱਡਾ ਬਿਆਨ! ਹੋਸ਼ ਉਡਾਊ ਖੁਲਾਸੇ! ਕਿਉਂ ਰੱਦ ਹੋਈ ਰਿਪੋਰਟ ?

ਸੁਪਰ ਕਿੰਗਜ਼ ਦੀ 6 ਮੈਚਾਂ ’ਚ ਇਹ 5ਵੀਂ ਜਿੱਤ ਹੈ ਅਤੇ ਟੀਮ 10 ਅੰਕ ਨਾਲ ਟਾਪ ’ਤੇ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵੀ ਇੰਨੇ ਹੀ ਅੰਕ ਹਨ ਪਰ ਬਿਹਤਰ ਨੈੱਟ ਰਨ ਰੇਟ ਕਾਰਨ ਚੇਨਈ ਦੀ ਟੀਮ ਟਾਪ ’ਤੇ ਹੈ। ਸਨਰਾਈਜਰਜ਼ ਦੀ ਟੀਮ 6 ਮੈਚਾਂ ’ਚ 5ਵੀਂ ਹਾਰ ਤੋਂ ਬਾਅਦ 2 ਅੰਕਾਂ ਨਾਲ ਆਖਰੀ ਸਥਾਨ ’ਤੇ ਹੈ। ਸਨਰਾਈਜਰਜ਼ ਦੀਆਂ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੁਪਰ ਕਿੰਗਜ਼ ਨੇ ਗਾਇਕਵਾੜ (75 ਦੌੜਾਂ) ਅਤੇ ਡੂ ਪਲੇਸਿਸ (56 ਦੌੜਾਂ) ’ਚ ਪਹਿਲੇ ਵਿਕਟ ਦੀਆਂ 129 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 18.3 ਓਵਰਾਂ ’ਚ 3 ਵਿਕਟਾਂ ’ਤੇ 173 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button