Breaking NewsD5 specialNewsSportsTop News

 IPL 2021 : ਰੋਮਾਂਚਕ ਮੁਕਾਬਲੇ ‘ਚ Mumbai Indians ਨੇ Chennai Super Kings ਨੂੰ 4 ਵਿਕੇਟਾਂ ਨਾਲ ਹਰਾਇਆ

ਨਵੀਂ ਦਿੱਲੀ : ਖਤਰਨਾਕ ਬੱਲੇਬਾਜ਼ ਕੀਰੋਨ ਪੋਲਾਰਡ ਨੇ ਨਾਬਾਦ 87 ਦੌੜਾਂ ਦੀ ਜ਼ਬਰਦਸਤ ਪਾਰੀ ਖੇਡ ਕੇ ਮੁੰਬਈ ਇੰਡੀਅਨਸ ਨੂੰ ਚੇਂਨਈ ਸੁਪਰਕਿੰਗਸ ਦੇ ਖਿਲਾਫ ਸ਼ਨੀਵਾਰ ਨੂੰ ਇੱਥੇ ਅਰੁਣ ਜੇਟਲੀ ਸਟੇਡੀਅਮ ‘ਚ ਖੇਡੇ ਗਏ ਆਈਪੀਐਲ ਮੁਕਾਬਲੇ ‘ਚ ਆਖਰੀ ਗੇਂਦ ‘ਤੇ ਚਾਰ ਵਿਕੇਟਾਂ ਨਾਲ ਰੋਮਾਂਚਕ ਜਿੱਤ ਦਿਵਾ ਦਿੱਤੀ।

🔴LIVE | ਬੀਜੇਪੀ ਦਾ ਹੋਵੇਗਾ ਸਫਾਇਆ? ਕੀ ਹੋਵੇਗਾ ਕਿਸਾਨ ਅੰਦੋਲਨ ਦਾ ਅਸਰ, ਦੇਖੋ ਚੋਣਾਂ ਦੀ ਮਹਾ ਕਵਰੇਜ

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਦੀ ਟੀਮ ਨੇ ਡੂਪਲੇਸਿਸ, ਮੋਇਨ ਅਲੀ ਅਤੇ ਅੰਤ ‘ਚ ਰਾਇਡੂ ਦੇ ਤੇਜ਼ ਅਰਧਸੈਂਕੜੇ ਦੀ ਬਦੌਲਤ ਮੁੰਬਈ ਦੇ ਸਾਹਮਣੇ ਜਿੱਤ ਲਈ 219 ਦੌੜਾਂ ਦਾ ਟੀਚਾ ਦਿੱਤਾ। ਜਿਸ ਨੂੰ ਮੁੰਬਈ ਦੀ ਟੀਮ ਨੇ ਪੋਲਾਰਡ ਦੀ ਸ਼ਾਨਦਾਰ 87 ਦੌੜਾਂ ਦੀ ਪਾਰੀ ਦੀ ਬਦੌਲਤ ਹਾਸਲ ਕਰ ਲਿਆ ਅਤੇ ਇਸ ਮੈਚ ਨੂੰ 4 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ।

ਹੁਣੇ-ਹੁਣੇ ਆਈ ਵੱਡੀ ਖਬਰ,ਰਾਕੇਸ਼ ਟਿਕੈਤ ’ਤੇ ਪੁਲਿਸ ਦਾ ਵੱਡਾ ਐਕਸ਼ਨਰੈਲੀ ਕੱਢਣੀ ਪਈ ਮਹਿੰਗੀ,ਗ੍ਰਿਫਤਾਰੀ…?

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੂੰ ਪਹਿਲਾਂ ਝਟਕਾ ਟ੍ਰੇਂਟ ਬੋਲਟ ਨੇ ਰਿਤੂਰਾਜ ਗਾਇਕਵਾੜ ਨੂੰ 4 ਦੌੜਾਂ ‘ਤੇ ਆਊਟ ਕਰ ਕੇ ਦਿੱਤਾ ਪਰ ਤੀਸਰੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਮੋਇਨ ਅਲੀ ਨੇ ਫਾਫ ਡੂ ਪਲੇਸਿਸ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ।

🔴LIVE |ਬੀਜੇਪੀ ’ਤੇ ਭਾਰੀ ਪਏ ਕਿਸਾਨ,ਬੰਗਾਲ ’ਚ ਟੁੱਟੂ ਹੰਕਾਰ?ਰਾਜੇਵਾਲ ਨੇ ਕੀਤੀ ਗੁਪਤ ਮੀਟਿੰਗ,

ਮੋਇਨ ਅਤੇ ਪਲੇਸਿਸ ਨੇ ਪਾਵਰ ਪਲੇਅ ‘ਚ 1 ਵਿਕਟ ਦੇ ਨੁਕਸਾਨ ‘ਤੇ ਚੇਨਈ ਨੂੰ 49 ਦੌੜਾਂ ‘ਤੇ ਪਹੁੰਚਾਇਆ। ਦੋਵਾਂ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਨੂੰ ਜਸਪ੍ਰਸੀ ਬੁਮਰਾਹ ਨੇ ਤੋੜਿਆ ਜਦੋਂ ਮੋਇਨ ਅਲੀ 58 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਿਆ।ਮੋਇਨ ਅਲੀ ਨੇ ਆਪਣੀ ਪਾਰੀ ‘ਚ 5 ਚੌਕੇ ਅਤੇ 5 ਸ਼ਾਨਦਾਰ ਛੱਕੇ ਲਾਏ। ਇਸ ਤੋਂ ਬਾਅਦ ਰਾਇਡੂ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਅਜੇਤੂ 72 ਦੌੜਾਂ ‘ਚ 7 ਸ਼ਾਨਦਾਰ ਛੱਕੇ ਅਤੇ 4 ਚੌਕੇ ਲਾ ਕੇ ਚੇਨਈ ਨੂੰ 200 ਦੇ ਪਾਰ ਪਹੁੰਚਾਇਆ।

ਕਿਸਾਨਾਂ ਨੇ ਬੰਦ ਕੀਤਾ ਹੋਇਆ ਸੀ ਟੋਲ ਪਲਾਜ਼ਾ,ਉੱਥੇ ਹੀ ਪਹੁੰਚ ਗਿਆ ਬੀਜੇਪੀ ਦਾ ਪ੍ਰਧਾਨ,ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ

ਇਸ ਦਰਮਿਆਨ ਰਵਿੰਦਰ ਜਡੇਜਾ ਹਾਲਾਂਕਿ 22 ਗੇਂਦਾਂ ‘ਤੇ 22 ਦੌੜਾਂ ਹੀ ਬਣਾ ਸਕਿਆ ਪਰ ਉਸ ਨੇ ਰਾਇਡੂ ਦਾ ਚੰਗਾ ਸਾਥ ਦਿੱਤਾ ਅਤੇ ਸ਼ਾਨਦਾਰ ਸਾਂਝੇਦਾਰੀ ਕੀਤੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਮੁੰਬਈ ਨੇ ਚੇਨਈ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button