Breaking NewsD5 specialNewsSports

IPL 2020 : ਰੀਵ‍ਿਊ ਨਾ ਲੈਣ ‘ਤੇ ਯੁਵਰਾਜ ਨੇ ਕੀਤਾ ਧਵਨ ਨੂੰ ਟਰੋਲ

ਨਵੀਂ ਦਿੱਲੀ : ਆਈਪੀਐਲ ਦੇ 13ਵੇਂ ਸੀਜਨ ਦੇ ਕ‍ੁਆਲੀਫਾਇਰ 2 ‘ਚ ਦਿੱਲੀ ਕੈਪੀਟਲ‍ਸ ਨੇ ਸਨਰਾਇਜ਼ਰਸ ਹੈਦਰਾਬਾਦ ਨੂੰ 17 ਦੌੜਾਂ ਨਾਲ ਮਾਤ ਦੇ ਕੇ ਫਾਇਨਲ ‘ਚ ਪ੍ਰਵੇਸ਼ ਕੀਤਾ। ਸ਼ਾਨਦਾਰ ਫ਼ਾਰਮ ‘ਚ ਚੱਲ ਰਹੇ ਸ਼ਿਖਰ ਧਵਨ ਨੇ ਚੰਗੀ ਪਾਰੀ ਖੇਡੀ ਅਤੇ 78 ਦੌੜਾਂ ਬਣਾਈਆਂ। ਉਹ 19ਵੇਂ ਓਵਰ ‘ਚ ਸੰਦੀਪ ਸ਼ਰਮਾ ਦੀ ਗੇਂਦ ‘ਤੇ ਐਲਬੀਡਬ‍ਲ‍ਿਊ ਆਊਟ ਹੋਏ ਪਰ ਉਨ੍ਹਾਂ ਨੇ ਰੀਵ‍ਿਊ ਨਹੀਂ ਲਿਆ ਅਤੇ ਸਿੱਧਾ ਪਵੇਲੀਅਨ ਪਰਤ ਗਏ।

🔴LIVE🔴ਕਿਸਾਨਾਂ ਲਈ ਦਿੱਲੀ ਤੋਂ ਆਈ ਖੁਸ਼ੀ ਦੀ ਖ਼ਬਰ,ਕੇਂਦਰ ਸਰਕਾਰ ਮੰਗਾਂ ਮੰਨਣ ਲਈ ਹੋਈ ਤਿਆਰ?

ਧਵਨ ਜੇਕਰ ਰੀਵ‍ਿਊ ਲੈਂਦੇ ਤਾਂ ਉਹ ਬੱਚ ਸਕਦੇ ਸਨ ਕ‍ਿਊਂਕਿ ਗੇਂਦ ਸ‍ਟੰਪ ਨੂੰ ਹਿੱਟ ਨਹੀਂ ਕਰ ਰਹੀ ਸੀ। ਰੀਵ‍ਿਊ ਨਾ ਲੈਣ ‘ਤੇ ਸਾਬਕਾ ਭਾਰਤੀ ਕ੍ਰਿਕੇਟਰ ਯੁਵਰਾਜ ਸਿੰਘ ਨੇ ਧਵਨ ਨੂੰ ਟਰੋਲ ਕੀਤਾ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਅੰਤਿਮ ਦੋ ਓਵਰਸ ‘ਚ ਬੱਲੇਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ। ਇੱਕ ਵੀ ਬਾਊਡਰੀ ਨਾ ਲੱਗਣ ਦਿੱਤੀ।

ਆਹ ਦੇਖਲੋ ਪ੍ਰਧਾਨਾਂ ਦਾ ਹਾਲ,ਗੁਰੂ ਘਰ ਦੀਆਂ ਗੋਲਕਾਂ ਵੀ ਨਹੀਂ ਛੱਡੀਆਂ?

ਨਟਰਾਜਨ ਅਤੇ ਸੰਦੀਪ ਸ਼ਰਮਾ ਤਾਰੀਫ ਦੇ ਕਾਬਿਲ ਹਨ। ਦਬਾਅ ਵਾਲੇ ਮੈਚ ‘ਚ ਬਖੂਬੀ ਕੰਮ ਕੀਤਾ। ਫ਼ਾਰਮ ‘ਚ ਸ਼ਿਖਰ ਧਵਨ, ਪਰ ਨਾਮ ਤਾਂ ਜੱਟ ਜੀ ਹੈ। ਭਰਾ ਡੀਆਰਐਸ ਦਾ ਕੀ, ਹਮੇਸ਼ਾ ਦੀ ਤਰ੍ਹਾਂ ਭੁੱਲ ਗਏ ਹੋਣਗੇ। ਧਵਨ ਦੀ ਚੰਗੀ ਪਾਰੀ ਦੇ ਦਮ ‘ਤੇ ਦਿੱਲੀ ਨੇ ਹੈਦਰਾਬਾਦ ਨੂੰ 190 ਦੌੜਾਂ ਦਾ ਲਕਸ਼‍ ਦਿੱਤਾ ਸੀ, ਜਵਾਬ ‘ਚ ਹੈਦਰਾਬਾਦ 178 ਦੌੜਾਂ ਹੀ ਬਣਾ ਸਕੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button