NewsIndiaPunjab

iPhone ਦੀ ਬੈਟਰੀ ਸਸਤੇ ‘ਚ ਬਦਲਵਾਉਣ ਦਾ ਮੌਕਾ, 1 ਜਨਵਰੀ ਤੋਂ ਦੇਣੀ ਪਵੇਗੀ ਦੁੱਗਣੀ ਕੀਮਤ

ਨਵੀਂ ਦਿੱਲੀ : ਜੇਕਰ ਤੁਸੀਂ iPhone ਯੂਜ਼ਰ ਹੋ ਤਾਂ ਇਹ ਖਬਰ ਤੁਹਾਏ ਕੰਮ ਦੀ ਹੈ Apple ਨੇ ਆਪਣੇ ਪੁਰਾਣੇ iPhone ਯੂਜ਼ਰਸ ਦੇ ਲਈ ਕੁਝ ਮਹੀਨੇ ਪਹਿਲਾਂ ਹੀ ਬੈਟਰੀ ਰਿਪਲੇਸਮੈਂਟ ਪ੍ਰੋਗਰਾਮ ਲਾਂਚ ਕੀਤਾ ਸੀ। ਇਹ ਬੈਟਰੀ ਰਿਪਲੇਸਮੈਂਟ ਪ੍ਰੋਗਰਾਮ ਇਸ ਮਹੀਨੇ ਦੀ 31 ਤਾਰੀਕ ਨੂੰ ਖਤਮ ਹੋਣ ਜਾ ਰਿਹਾ ਹੈ। ਇਸ ਪਲਾਨ ਦੇ ਤਹਿਤ iPhone ਯੂਜ਼ਰਸ ਆਪਣੇ ਪੁਰਾਣੇ ਆਈਫੋਨ ਦੀ ਬੈਟਰੀ ਨੂੰ ਸਸਤੇ ‘ਚ ਰਿਪਲੇਸ ਕਰਵਾ ਸਕਦੇ ਹਨ। ਆਮਤੌਰ ‘ਤੇ iPhone ਦੋ ਬੈਟਰੀ ਨੂੰ ਰਿਪਲੇਸ ਕਰਵਾਉਣ ਦਾ ਖਰਚ ਲਗਭਗ 79 ਅਮਰੀਕੀ ਡਾਲਰ ਯਾਨੀ ਕਿ ਲਗਭਗ 5500 ਰੁਪਏ ਆਉਂਦਾ ਹੈ।

Read Also ਤੁਸੀ iPhone XS Max ਦੀ ਅਸਲ ਕੀਮਤ ਜਾਣ ਹੋ ਜਾਓਗੇ ਹੈਰਾਨ

ਜੇ ਤੁਸੀਂ ਆਈਫੋਨ ਯੂਜ਼ਰ ਹੋ ਤੇ ਤੁਹਾਡੇ ਆਈਫ਼ੋਨ ਦੀ ਬੈਟਰੀ ਇੱਕ ਸਾਲ ਤੋਂ ਵੱਧ ਸਮੇਂ ਤੱਕ ਵਰਤੋਂ ਕਰਨ ਤੋਂ ਬਾਅਦ ਬੜੀ ਤੇਜ਼ੀ ਨਾਲ ਡਿਸਚਾਰਜ ਹੋ ਜਾਂਦੀ ਹੈ, ਤਾਂ ਇਹ ਤੁਸੀਂ ਬਹੁਤ ਹੀ ਘੱਟ ਕੀਮਤ ‘ਤੇ ਬੈਟਰੀ ਬਦਲਾ ਸਕਦੇ ਹੋ – $29 (ਲੱਗਭਗ 2000 ਰੁਪਏ) ਵਿੱਚ ਐਪਲ ਦੇ ਬੈਟਰੀ ਬਦਲੀ ਜਾ ਸਕਦੀ ਹੈ।

gf

ਇਹ ਪੇਸ਼ਕਸ਼ ਆਈਫੋਨ SE, ਆਈਫੋਨ 6, ਆਈਫੋਨ 6 ਪਲੱਸ, ਆਈਫੋਨ 6 ਐਸ, ਆਈਫੋਨ 6 ਐਸ ਪਲੱਸ, ਆਈਫੋਨ 7, ਆਈਫੋਨ 7 ਪਲੱਸ, ਆਈਫੋਨ 8, ਆਈਫੋਨ 8 ਪਲੱਸ ਤੇ ਆਈਫ਼ੋਨ ਐਕਸ ਉੱਤੇ ਮਿਲ ਰਹੀ ਹੈ। ਪਿਛਲੇ ਸਾਲ ਕੰਪਨੀ ਨੇ ਪੁਸ਼ਟੀ ਕੀਤੀ ਸੀ ਕਿ ਐਪਲ ਨੇ ਬੈਟਰੀ ਦੇ ਤੇਜ਼ੀ ਨਾਲ ਘਟਣ ਤੋਂ ਰੋਕਣ ਲਈ iPhones ਨੂੰ ਹੌਲੀ ਕੀਤਾ ਸੀ। ਹੁਣ ਸਮਾਰਟਫੋਨ ਕੰਪਨੀ ਨੇ ਡਿਗਰੇਡ ਬੈਟਰੀਆਂ ਨੂੰ ਬਦਲ ਦੇਣ ਦੀ ਘੋਸ਼ਣਾ ਕੀਤੀ।

31 ਦਸੰਬਰ ਦੇ ਬਾਅਦ ਬੈਟਰੀ ਬਦਲਣ ਦੀ ਲਾਗਤ

31 ਦਸੰਬਰ 2018 ਦੇ ਬਾਅਦ, ਆਈਫੋਨ ਬੈਟਰੀਆਂ ਦੀ ਬਦਲੀ ਵਾਪਸ ਜ਼ਿਆਦਾ ਕੀਮਤ ‘ਤੇ ਹੋਵੇਗੀ। ਪੇਸ਼ਕਸ਼ ਖਤਮ ਹੋਣ ਤੋਂ ਬਾਅਦ ਆਈਫੋਨ ਐਕਸ ਨੂੰ ਛੱਡ ਕੇ ਬਾਕੀ ਆਈਫ਼ੋਨ ਦੀ ਬੈਟਰੀ ਤਕਰੀਬਨ $49 (ਕਰੀਬ 3500 ਰੁਪਏ) ਦੀ ਕੀਮਤ ਵਿੱਚ ਬਦਲੀ ਜਾਵੇਗੀ। ਐਪਲ ਆਈਫੋਨ ਐਕਸ ਦੀ ਬੈਟਰੀ $69 ਵਿੱਚ ਬਦਲੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button