ਅਮਰੀਕਾ ਦੀ ਮੇਜਰ ਲੀਗ ਸੌਕਰ (ਐੱਮ ਐੱਲ ਐੱਸ) ਦੇ ਅਹਿਮ ਮੁਕਾਬਲੇ ਵਿੱਚ ਬੀਤੀ ਰਾਤ ਇੰਟਰ ਮਿਆਮੀ ਨੇ ਸੀ ਐੱਫ ਮਾਂਟਰੀਅਲ ‘ਤੇ 7-1 ਦੀ ਵੱਡੀ ਜਿੱਤ ਦਰਜ ਕੀਤੀ ਹੈ। ਮੈਚ ਵਿੱਚ ਚਾਰ ਗੋਲ ਦਾਗ਼ ਕੇ ਲਿਓਨਲ ਮੈਸੀ ਇਸ ਜਿੱਤ ਦਾ ਮੁੱਖ ਹੀਰੋ ਰਿਹਾ।
ਮੈਚ ਦੇ 20ਵੇਂ ਮਿੰਟ ਵਿੱਚ ਕਾਰਲੋਸ ਕਾਸਿਮੀਰੋ ਨੇ ਟੈਲਾਸਕੋ ਸੇਗੋਵੀਆ ਦੇ ਕਾਰਨਰ ਕਿੱਕ ‘ਤੇ ਹੈਡਰ ਰਾਹੀਂ ਗੋਲ ਕਰ ਕੇ ਇੰਟਰ ਮਿਆਮੀ ਨੂੰ 1-0 ਦੀ ਲੀਡ ਦਿਵਾਈ ਸੀ ਪਰ 37ਵੇਂ ਮਿੰਟ ਵਿੱਚ ਮਾਂਟਰੀਅਲ ਦੇ ਫੈਬੀਅਨ ਹਰਬਰਸ ਨੇ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।ਇਸ ਮਗਰੋਂ ਮੈਸੀ ਨੇ 40ਵੇਂ ਮਿੰਟ ਵਿੱਚ ਫਰੀ ਕਿੱਕ ਰਾਹੀਂ ਆਪਣਾ 15ਵਾਂ ਗੋਲ ਦਾਗ਼ ਕੇ ਟੀਮ ਨੂੰ ਮੁੜ ਅੱਗੇ ਕਰ ਦਿੱਤਾ।ਦੂਜੇ ਅੱਧ ਵਿੱਚ ਮੈਸੀ ਦੀ ਖੇਡ ਹੋਰ ਨਿੱਖਰ ਕੇ ਸਾਹਮਣੇ ਆਈ। ਉਸ ਨੇ 52ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਕਰ ਕੇ ਟੀਮ ਦੀ ਲੀਡ 3-1 ਕਰ ਦਿੱਤੀ। ਮੈਸੀ ਇੱਥੇ ਹੀ ਨਹੀਂ ਰੁਕਿਆ, ਉਸ ਨੇ 83ਵੇਂ ਅਤੇ ਵਾਧੂ ਸਮੇਂ ਦੇ ਛੇਵੇਂ ਮਿੰਟ ਵਿੱਚ ਮੁੜ ਫਰੀ ਕਿੱਕ ਰਾਹੀਂ ਗੋਲ ਦਾਗ਼ ਕੇ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ।ਇਸ ਦੌਰਾਨ ਲੁਈਸ ਸੁਆਰੇਜ਼ ਨੇ ਵੀ ਮੈਸੀ ਦੇ ਪਾਸ ‘ਤੇ 80ਵੇਂ ਮਿੰਟ ਵਿੱਚ ਆਪਣਾ 11ਵਾਂ ਗੋਲ ਕੀਤਾ। ਮੈਚ ਦੇ ਅਖ਼ੀਰ ਵਿੱਚ 18 ਸਾਲਾ ਨਵੇਂ ਖਿਡਾਰੀ ਅਲੈਗਜ਼ੈਂਡਰ ਸ਼ਾਅ ਨੇ 89ਵੇਂ ਮਿੰਟ ਵਿੱਚ ਗੋਲ ਕਰ ਕੇ ਇੰਟਰ ਮਿਆਮੀ ਦੀ ਸ਼ਾਨਦਾਰ ਜਿੱਤ ‘ਤੇ ਮੋਹਰ ਲਾ ਦਿੱਤੀ। ਇਸ ਜਿੱਤ ਨਾਲ ਇੰਟਰ ਮਿਆਮੀ ਨੇ ਅਗਸਤ ਮਹੀਨੇ ਦੇ ਖ਼ਰਾਬ ਪ੍ਰਦਰਸ਼ਨ ਮਗਰੋਂ ਸ਼ਾਨਦਾਰ ਵਾਪਸੀ ਕੀਤੀ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.