Breaking NewsD5 specialIndiaNewsTop News

ਰੇਲ ਯਾਤਰੀਆਂ ਲਈ ਵੱਡੀ ਖ਼ਬਰ, 14 ਫਰਵਰੀ ਤੋਂ ਫਿਰ ਸ਼ੁਰੂ ਹੋ ਜਾਵੇਗੀ ਇਹ ਸੁਵਿਧਾ

ਨਵੀਂ ਦਿੱਲੀ : Indian Railways : ਜੇਕਰ ਤੁਸੀਂ ਵੀ ਅਕਸਰ ਟ੍ਰੇਨ ‘ਚ ਸਫ਼ਰ ਕਰ ਰਹੇ ਹੋ ਤਾਂ ਇਹ ਖ਼ਬਰ ਜ਼ਰੂਰ ਤੁਹਾਨੂੰ ਰਾਹਤ ਦੇਵੇਗੀ। Indian Railways ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ IRCTC 14 ਫਰਵਰੀ ਤੋਂ ਸਾਰੀਆਂ ਟ੍ਰੇਨਾਂ ‘ਚ ਯਾਤਰੀਆਂ ਨੂੰ ਪੱਕਿਆ ਹੋਇਆ ਖਾਣਾ ਮਿਲੇਗਾ। ਦੱਸ ਦਈਏ ਮਹਾਮਰੀ ਦੇ ਕਾਰਨ 23 ਮਾਰਚ ਨੂੰ ਰੇਲਵੇ ਦੇ ਵੱਲੋਂ ਖਾਣ-ਪੀਣ ਦੀਆਂ ਚੀਜਾਂ ਤੇ ਪਾਬੰਦੀ ਲਗਾਈ ਗਈ ਸੀ।

PM ਮੋਦੀ ਬੰਦੀ ਸਿੰਘਾਂ ਨੂੰ ਕਰੇਗਾ ਰਿਹਾਅ? ਕਿਸਾਨਾਂ ਨੇ ਕਰਤਾ ਵਿਰੋਧ ਦਾ ਐਲਾਨ

ਰੇਲਵੇ ਬੋਰਡ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਪੱਕੇ ਹੋਏ ਭੋਜਨ ਦੀ ਬਹਾਲੀ ਪੂਰੀਆਂ ਸਾਵਧਾਨੀਆਂ ਦੇ ਨਾਲ ਯਾਤਰੀਆਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਕੀਤੀ ਗਈ ਹੈ। ਇਸ ਤਰ੍ਹਾਂ ਦੀਆਂ ਸੇਵਾਵਾਂ ਲਗਭਗ 428 ਰੇਲਾਂ ’ਚ ਪੱਕੇ ਹੋਏ ਭੋਜਨ ਦੇ ਰੂਪ ’ਚ ਬਹਾਲ ਕੀਤੀਆਂ ਜਾ ਚੁੱਕੀਆਂ ਹਨ। ਮਹਾਮਰੀ ਦੇ ਮਾਮਲਿਆਂ ’ਚ ਆ ਰਹੀ ਗਿਰਾਵਟ ਨੂੰ ਦੇਖਦੇ ਹੋਏ 21 ਦਸੰਬਰ ਤੋਂ ਹੀ ਕਰੀਬ 30 ਫ਼ੀਸਦੀ ਅਤੇ 22 ਜਨਵਰੀ ਤਕ 80 ਫ਼ੀਸਦੀ ਪੱਕੇ ਹੋਏ ਭੋਜਨ ਦੀ ਸੇਵਾ ਦੀ ਬਹਾਲੀ ਸ਼ੁਰੂ ਕਰ ਦਿੱਤੀ ਗਈ ਸੀ। ਬਾਕੀ 20 ਫ਼ੀਸਦੀ 14 ਫਰਵਰੀ ਤੱਕ ਬਹਾਲ ਕਰ ਦਿੱਤਾ ਜਾਵੇਗਾ। ਪ੍ਰੀਮੀਅਮ ਰੇਲਾਂ (ਰਾਜਧਾਨੀ, ਸ਼ਤਾਬਦੀ, ਦੁਰੰਤੋ) ’ਚ ਪੱਕਿਆ ਹੋਇਆ ਭੋਜਨ ਪਹਿਲਾਂ ਹੀ 21 ਦਸੰਬਰ ਤੋਂ ਬਹਾਲ ਕਰ ਦਿੱਤਾ ਗਿਆ ਸੀ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button