Breaking NewsD5 specialEntertainmentNewsPunjab

ਇਸ ਵੀਡੀਓ ਨੂੰ ਸ਼ੇਅਰ ਕਰ ਬੁਰਾ ਫਸਿਆ Singga

ਪੰਜਾਬੀ ਫਿਲਮ ਇੰਡਸਟਰੀ ਦੇ ਜਾਣੇ – ਪਹਿਚਾਣੇ ਗਾਇਕ Singga ਦੀ ਫਿਲਮ JORA The second chapter ਵੀ ਰਿਲੀਜ਼ ਹੋ ਗਿਆ ਹੈ ਪਰ ਪੰਜਾਬੀ ਸਟਾਰ Singga ਜਿਸ ਤਰ੍ਹਾਂ ਆਪਣੀ ਇਸ ਫਿਲਮ ਨੂੰ ਪ੍ਰਮੋਟ ਕਰ ਰਹੇ ਹਨ ਉਨ੍ਹਾਂ ਦਾ ਉਹ ਤਰੀਕਾ ਠੀਕ ਨਹੀਂ ਹੈ। ਦਰਅਸਲ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਆਪਣੇ ਦੋਸਤ ਦੇ ਨਾਲ ਗੱਡੀ ਵਿੱਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਦੋਸਤ Jaggi Amargarh ਸਰੇਆਮ ਬੰਦੂਕ ਤੋਂ ਫਾਇਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

Big News | ਜਥੇਦਾਰੀ ਛੱਡਣਗੇ ਗਿ. ਹਰਪ੍ਰੀਤ ਸਿੰਘ, ਹੁਣ ਕੌਣ ਹੋਵੇਗਾ ਨਵਾਂ ਜਥੇਦਾਰ? Jathedar Harpreet Singh

ਜਿਸਦੇ ਨਾਲ ਹੁਣ ਸਿੰਗਾ ਦੀਆਂ ਮੁਸ਼ਕਿਲਾਂ ਵੀ ਵੱਧ ਸਕਦੀਆਂ ਹੈ ਅਤੇ ਪੁਲਿਸ ਉਨ੍ਹਾਂ ‘ਤੇ ਕੇਸ ਵੀ ਕਰ ਸਕਦੀ ਹੈ ਪਰ ਕੀ ਆਪਣੀ ਫਿਲਮ JORA The second chapter ਨੂੰ ਪ੍ਰਮੋਟ ਕਰਨ ਦਾ ਉਨ੍ਹਾਂ ਦਾ ਇਹ ਤਰੀਕਾ ਠੀਕ ਹੈ, ਜੋ ਕਿਤੇ – ਨਾ – ਕਿਤੇ ਹਥਿਆਰਾਂ ਦੀ ਵਰਤੋ ਨੂੰ ਸਾਫ਼ ਵਧਾਵਾ ਦੇ ਰਿਹਾ ਹੈ। ਪਾਲੀਵੁਡ ਫਿਲਮ ਇੰਡਸਟਰੀ ‘ਚ ਜਿੱਥੇ ਕਈ ਫਿਲਮਾਂ ਅਤੇ ਗੀਤ ਦਰਸ਼ਕਾਂ ਨੂੰ ਸਹੀ ਰਸਤਿਆਂ ‘ਤੇ ਚੱਲਣ ਲਈ ਉਤਸ਼ਾਹਿਤ ਕਰਦੇ ਹਨ। ਉਥੇ ਹੀ ਕਈ ਗੀਤ ਅਤੇ ਫਿਲਮਾਂ ਜੋ ਹਥਿਆਰਾਂ ਅਤੇ ਗੈਂਗਸਟਰਾਂ ਨਾਲ ਜੁੜੀਆਂ ਹਨ ਉਹ ਕਿਤੇ – ਨਾ – ਕਿਤੇ ਲੋਕਾਂ ਨੂੰ ਗਲਤ ਰਸਤੇ ‘ਤੇ ਵੀ ਲਿਜਾ ਰਹੇ ਹਨ ।

Dhadrianwale ਦੇ ਹੱਕ ‘ਚ ਜਥੇਦਾਰ! ਟਕਸਾਲੀਆਂ ਨੂੰ ਦਿੱਤੀ ਨਸੀਹਤ! || ਵੱਡੀ ਖ਼ਬਰ ||

ਹਾਲ ਹੀ ‘ਚ ਗੈਂਗਸਟਰ Sukha Kahlwa ਦੇ ਜੀਵਨ ‘ਤੇ ਬਣੀ ਫਿਲਮ ‘Shooter’ ਦੀ ਰਿਲੀਜ਼ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਵੀ ਕਈ ਫਿਲਮਾਂ ਅਤੇ ਗੀਤ ਅਜਿਹੇ ਹਨ ਜਿਸ ਵਿੱਚ ਕਿਤੇ – ਨਾ – ਕਿਤੇ ਹਥਿਆਰਾਂ ਅਤੇ ਗੈਂਗਸਟਰਾਂ ਦੀਆਂ ਗੱਲਾਂ ਹੁੰਦੀਆਂ ਹਨ। ਜਦੋਂ ਤੱਕ ਫਿਲਮੀ ਸਟਾਰ ਇਨ੍ਹਾਂ ਚੀਜਾਂ ਨੂੰ ਆਪਣੀ ਫਿਲਮਾਂ ਅਤੇ ਗਾਣਿਆਂ ‘ਚ ਪ੍ਰਮੋਟ ਕਰਨ ਤੋਂ ਬੰਦ ਨਹੀਂ ਕਰਦੇ ਤੱਦ ਤੱਕ ਕਿਤੇ – ਨਾ – ਕਿਤੇ ਲੋਕ ਇਸ ਚੀਜ ਨਾਲ ਪ੍ਰਭਾਵਿਤ ਵੀ ਹੁੰਦੇ ਰਹਿਣਗੇ।

View this post on Instagram

KARO CHECK JORA The second chapter

A post shared by Singga (@singga_official) on

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button