Breaking NewsD5 specialNewsSports

India vs England : 192 ’ਤੇ ਸਿਮਟੀ ਭਾਰਤੀ ਟੀਮ, ਚੇਨਈ ’ਚ 22 ਸਾਲਾਂ ਬਾਅਦ ਭਾਰਤ ਨੂੰ ਮਿਲੀ ਹਾਰ

ਨਵੀਂ ਦਿੱਲੀ : ਚੇਨਈ ‘ਚ ਖੇਡੇ ਗਏ ਪਹਿਲੇ ਟੈਸਟ ਮੈਚ ‘ਚ ਇੰਗਲੈਂਡ ਨੇ ਭਾਰਤੀ ਟੀਮ ਨੂੰ 227 ਦੌੜਾਂ ਨਾਲ ਹਰਾ ਦਿੱਤਾ ਹੈ। ਚੇਨਈ ਦੇ ਚੇਪਾਕ ਮੈਦਾਨ ਤੇ ਟੀਮ ਇੰਡੀਆ ਨੂੰ 22 ਸਾਲਾਂ ਬਾਅਦ ਹਾਰ ਮਿਲੀ ਹੈ। 420 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਚੌਥੀ ਪਾਰੀ ‘ਚ ਸਿਰਫ 192 ਦੌੜਾਂ ਤੇ ਸਿਮਟ ਗਈ । ਭਾਰਤ ਵਲੋਂ ਸਿਰਫ ਵਿਰਾਟ ਕੋਹਲੀ ( 72 ) ਤੇ ਸ਼ੁਭਮਨ ਗਿੱਲ ( 50 ) ਨੇ ਹੀ ਸੰਘਰਸ਼ ਕੀਤਾ। ਇੰਗਲੈਂਡ ਵਲੋਂ ਦੂਜੀ ਪਾਰੀ ‘ਚ ਜੈਕ ਲੀਚ ਨੇ 4 , ਜੋਸ਼ ਐਂਡਰਸਨ ਨੇ 3 ਜਦ ਕਿ ਬੇਨ ਸਟੋਕਸ , ਜੋਫਰਾ ਆਰਚਰ ਤੇ ਡਾਮ ਬੇਸ ਨੇ ਇੱਕ-ਇੱਕ ਵਿਕਟ ਲਿਆ। ਇਸ ਤੋਂ ਪਹਿਲਾਂ ਭਾਰਤ ਨੇ ਦਿਨ ਦੀ ਸ਼ੁਰੂਆਤ ਇੱਕ ਵਿਕਟ ’ਤੇ 39 ਰਨ ਨਾਲ ਕੀਤੀ । ਦਿਗਜ਼ ਬੱਲੇਬਾਜ਼ ਗਿੱਲ ਸ਼ੁਰੂਆਤ ਤੋਂ ਹੀ ਚੰਗੀ ਬੱਲੇਬਾਜ਼ੀ ਕਰਦੇ ਦਿਖੇ। ਉਨ੍ਹਾਂ ਨੇ ਲੀਚ ਦੀ ਦਿਨ ਦੀ ਦੂਜੀ ਹੀ ਗੇਂਦ ਤੇ ਚੌਕਾ ਜੜਿਆ ਪਰ ਚੇਤੇਸ਼ਵਰ ਪੁਜਾਰਾ ( 15 ) ਨੇ ਸਪਿਨਰ ਲੀਚ ਦੀ ਤੇਜ਼ੀ ਨਾਲ ਸਪਿਨ ਹੁੰਦੀ ਗੇਂਦ ਤੇ ਬੱਲੇ ਦਾ ਮੂੰਹ ਲੇਗ ਸਾਇਡ ਦੇ ਵੱਲ ਮੋੜ ਦਿੱਤਾ ਤੇ ਗੇਂਦ ਉਨ੍ਹਾਂ ਦੇ ਬੱਲੇ ਦਾ ਕਿਨਾਰਾ ਲੈ ਕੇ ਸਲਿਪ ‘ਚ ਖੜੇ ਬੇਨ ਸਟੋਕਸ ਦੇ ਸੁਰੱਖਿਅਤ ਹੱਥਾਂ ‘ਚ ਚੱਲੀ ਗਈ । ਗਿੱਲ ਨੇ ਆਫ ਸਪਿਨਰ ਡਾਮ ਬੇਸ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਦੇ ਓਵਰਾਂ ‘ਚ 2 ਚੌਕੇ ਤੇ ਇੱਕ ਛੱਕਾ ਜੜਿਆ। ਇਸ ਜਵਾਨ ਪ੍ਰਤਿਭਾਸ਼ਾਲੀ ਬੱਲੇਬਾਜ ਨੇ ਲੀਚ ਨੂੰ ਵੀ ਚੌਕਾ ਤੇ ਫਿਰ ਇੱਕ ਦੌੜ ਦੇ ਨਾਲ 81 ਗੇਂਦਾ ਵਿੱਚ ਆਪਣੇ ਕਰਿਅਰ ਦਾ ਤੇਜ਼ਾ ਫ਼ਿਫ਼ਟੀ ਪੂਰਾ ਕੀਤਾ।

BIG BREAKING ਦੀਪ ਸਿੱਧੂ ਨਾਲ ਜੁੜੀ ਦਿੱਲੀ ਤੋਂ ਵੱਡੀ ਖ਼ਬਰ, ਨਵਾਂ ਐਕਸ਼ਨ!

ਜੋ ਰੂਟ ਨੇ ਇਸ ਤੋਂ ਬਾਅਦ ਗੇਂਦ ਐਂਡਰਸਨ ਨੂੰ ਫੜਾਈ ਜਿਨ੍ਹਾਂ ਨੇ ਤੇਜ਼ੀ ਨਾਲ ਅੰਦਰ ਆਉਂਦੀ ਦੂਜੀ ਹੀ ਗੇਂਦ ਤੇ ਗਿੱਲ ਨੂੰ ਬੋਲਡ ਕਰ ਦਿੱਤਾ। ਗਿੱਲ ਨੇ 83 ਗੇਂਦ ਦੀ ਆਪਣੀ ਪਾਰੀ ‘ਚ 7 ਚੌਕੇ ਤੇ ਇੱਕ ਛੱਕਾ ਮਾਰਿਆ । ਇੱਕ ਗੇਂਦ ਤੋਂ ਬਾਅਦ ਐਂਡਰਸਨ ਨੇ ਅਜਿੰਕਿਆ ਰਹਾਣੇ ਨੂੰ ਅਪੀਲ ਕੀਤੀ , ਪਰ ਅੰਪਾਇਰ ਨੇ ਇਸ ਨੂੰ ਠੁਕਰਾ ਦਿੱਤਾ। ਇੰਗਲੈਂਡ ਨੇ ਡੀ.ਆਰ.ਐਸ ਦਾ ਸਹਾਰਾ ਲਿਆ, ਪਰ ਪੈਡ ਨਾਲ ਗੇਂਦ ਟਕਰਾਉਂਦੇ ਸਮੇਂ ਅੰਪਾਇਰ ਕਾਲ ਆਉਣ ਦੇ ਕਾਰਨ ਉਹ ਬੱਚ ਗਏ। ਰਹਾਣੇ ਹਾਲਾਂਕਿ ਇਸਦਾ ਫਾਇਦਾ ਨਹੀਂ ਚੁੱਕ ਸਕੇ ਤੇ ਅਗਲੀ ਹੀ ਗੇਂਦ ‘ਤੇ ਬੋਲਡ ਹੋ ਗਏ। ਉਹ ਖਾਤਾ ਵੀ ਨਹੀਂ ਖੋਲ ਸਕੇ। ਕੋਹਲੀ ਨੇ ਰਿਸ਼ਭ ਪੰਤ ਦੇ ਨਾਲ ਮਿੱਲ ਕੇ 30ਵੇਂ ਓਵਰ ‘ਚ ਭਾਰਤ ਦਾ ਸਕੋਰ 100 ਰਨ ਦੇ ਪਾਰ ਪਹੁੰਚਾਇਆ। ਪੰਤ ਹਾਲਾਂਕਿ ਜ਼ਿਆਦਾ ਦੇਰ ਟਿਕ ਨਹੀਂ ਸਕੇ ਤੇ ਸਿਰਫ਼ 11 ਦੌੜਾਂ ਬਣਾਉਣ ਦੇ ਬਾਅਦ ਐਂਡਰਸਨ ਦੀ ਗੇਂਦ ਨੂੰ ਸ਼ਰੀਰ ਤੋਂ ਦੂਰ ਖੇਡਣ ਦੀ ਕੋਸ਼ਿਸ਼ ‘ਚ ਸ਼ਾਰਟ ਕਵਰ ਤੇ ਰੂਟ ਨੂੰ ਬਹੁਤ ਅਸਾਨ ਕੈਚ ਦੇ ਬੈਠੇ। ਬੇਸ ਨੇ ਪਹਿਲੀ ਪਾਰੀ ‘ਚ ਨਾਬਾਦ 85 ਦੌੜ ਬਣਾਉਣ ਵਾਲੇ ਵਾਸ਼ਿੰਗਟਨ ਸੁੰਦਰ ਨੂੰ ਖਾਤਾ ਵੀ ਨਹੀਂ ਖੋਲਣ ਦਿੱਤਾ। ਜੋਸ ਬਟਲਰ ਨੇ ਉਨ੍ਹਾਂ ਦਾ ਕੈਚ ਫੜਿਆ। ਮੈਦਾਨੀ ਅੰਪਾਇਰ ਨੇ ਵਾਸ਼ਿੰਗਟਨ ਨੂੰ ਨਾਟਆਉਟ ਕਰਾਰ ਦਿੱਤਾ ਸੀ, ਪਰ ਡੀ.ਆਰ.ਐਸ ਲੈਣ ‘ਤੇ ਫੈਸਲਾ ਗੇਂਦਬਾਜ਼ ਦੇ ਪੱਖ ਵਿੱਚ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button