Breaking NewsD5 specialNewsPress ReleasePunjab

ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਵਸ ਦੇ ਮੌਕੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੇ ਨਾਮ ਪੱਤਰ ਡੀ.ਸੀ. ਪਟਿਆਲਾ ਰਾਹੀਂ ਭੇਜਿਆ

ਪਟਿਆਲਾ :  ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਪਟਿਆਲਾ ਵਿੱਚ ਕਿਸਾਨ ਜੱਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਕੇ ਡੀਜ਼ਲ, ਪੈਟਰੋਲ, ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਤੇ ਕੰਟਰੋਲ ਕਰਨ ਅਤੇ ਇਸਦੇ ਨਾਲ ਹੀ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਕੇ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਨੂੰ ਯਕੀਨੀ ਬਣਾਉਣ ਲਈ ਮੰਗ ਕੀਤੀ ਗਈ। ਕਿਸਾਨ ਜੱਥੇਬੰਦੀਆਂ ਵੱਲੋਂ ਇਸਦੇ ਨਾਲ ਹੀ ਜਨਤਕ ਖੇਤਰ ਦੇ ਅਦਾਰਿਆਂ ਦੇ ਨਿੱਜੀਕਰਨ ਅਤੇ ਭਾਰਤੀ ਖੇਤੀਬਾੜੀ ਦੇ ਕਾਰੋਪਰੇਟਾਈਜੇਸ਼ਨ ਰੋਕਣ ਲਈ ਨੀਤੀ ਜਾਰੀ ਕੀਤੀ ਜਾਵੇ ਤਾਂ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਰੋਕਿਆ ਜਾ ਸਕੇ।

ਸੁਪਰੀਮ ਕੋਰਟ ਦੇ ਵਕੀਲ ਦਾ ਮੋਦੀ ਨੂੰ ਝਟਕਾ,ਕੇਂਦਰ ਨੂੰ ਪਾਈ ਝਾੜ,ਕਿਸਾਨਾਂ ਦੇ ਹੱਕ ‘ਚ ਵੱਡਾ ਫੈਸਲਾ

ਇਸ ਮੋਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਦਿੱਤੂਪੁਰ, ਦਵਿੰਦਰ ਸਿੰਘ ਪੁਨੀਆਂ, ਪਵਨ ਕੁਮਾਰ ਸੋਗਲਪੁਰ, ਗਿਆਨ ਸਿੰਘ ਰਾਏਪੁਰ, ਹਰਜੀਤ ਸਿੰਘ ਟਹਿਲਪੁਰ, ਰਣਜੀਤ ਸਿੰਘ ਸਵਾਜਪੁਰ, ਹਰੀ ਸਿੰਘ ਦੌਣਕਲਾਂ, ਇਕਬਾਲ ਸਿੰਘ ਮੰਡੋਲੀ, ਤਾਰਾ ਸਿੰਘ ਮੰਡੋਲੀ, ਦਰਸ਼ਨ ਸਿੰਘ ਨਰੜੂ, ਗੁਰਮੇਲ ਸਿੰਘ ਢਕੜੱਬਾ, ਬੂਟਾ ਸਿੰਘ ਸ਼ਾਦੀਪੁਰ, ਗੁਰਧਿਆਨ ਸਿੰਘ ਸਿਉਣਾ, ਗੁਰਮੇਲ ਕੌਰ ਦੌਣਕਲਾਂ, ਜਸਵਿੰਦਰ ਕੌਰ, ਤੇਜਿੰਦਰ ਸਿੰਘ ਹਸਨਪੁਰ, ਜਗਪਾਲ ਸਿੰਘ ਮੰਡੋਲੀ ਆਦਿ ਕਿਸਾਨ ਆਗੂ ਹਾਜਰ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button