India-China Border | ਭਾਰਤ-ਚੀਨ ਸਰਹੱਦ ‘ਤੇ ਤਣਾਅ
ਚੀਨ : ਭਾਰਤ ਅਤੇ ਚੀਨ ਦੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਲੱਦਾਖ ‘ਚ ਜਾਰੀ ਵਿਵਾਦ ਹੁਣ ਹੋਰ ਵੀ ਗਹਿਰਾ ਹੋ ਗਿਆ ਹੈ। ਸੋਮਵਾਰ ਰਾਤ ਨੂੰ ਦੋਵਾਂ ਦੇਸ਼ਾਂ ਦੀਆਂ ਸੇਨਾਵਾਂ ਦੇ ‘ਚ ਹਿੰਸਕ ਝੜਪ ਹੋਈ ਹੈ। ਇਸ ਝੜਪ ‘ਚ ਭਾਰਤੀ ਫੌਜ ਦੇ ਅਫ਼ਸਰ ਅਤੇ ਦੋ ਜਵਾਨ ਸ਼ਹੀਦ ਹੋ ਗਏ ਹਨ। ਇਹ ਘਟਨਾ ਉਦੋਂ ਹੋਈ ਜਦੋਂ ਸੋਮਵਾਰ ਰਾਤ ਨੂੰ ਗਲਵਾਨ ਘਾਟੀ ਦੇ ਕੋਲ ਦੋਵਾਂ ਦੇਸ਼ਾਂ ਦੇ ਵਿੱਚ ਗੱਲਬਾਤ ਤੋਂ ਬਾਅਦ ਸਭ ਕੁਝ ਇੱਕੋ ਜਿਹਾ ਹੋਣ ਦੀ ਹਾਲਤ ਅੱਗੇ ਵੱਧ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਸਿਰਫ ਭਾਰਤ ਦੇ ਵੱਲੋਂ ਹੀ ਨਹੀਂ ਸਗੋਂ ਚੀਨ ਦੇ ਵੱਲੋਂ ਵੀ ਕੁਝ ਸੈਨਿਕਾਂ ਨੂੰ ਸੱਟਾਂ ਲੱਗੀਆਂ ਹਨ।
Big Breaking-ਸਿਹਤ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ ਦਾਖਿਲ, ਹੋਇਆ ਕੋਰੋਨਾ ਟੈਸਟ
ਇਸ ਝੜਪ ਦੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਗੋਲੀ ਨਹੀਂ ਚੱਲੀ ਹੈ, ਯਾਨੀ ਹੱਥੋਪਾਈ ਹੀ ਹੋਈ ਸੀ। ਝੜਪ ‘ਚ ਚੀਨ ਦੀ ਫੌਜ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭਾਰਤੀ ਫੌਜ ਵਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ, ‘ਗਲਵਾਨ ਘਾਟੀ ‘ਚ ਸੋਮਵਾਰ ਦੀ ਰਾਤ ਨੂੰ ਡੀ – ਐਸਕੇਲੇਸ਼ਨ ਦੀ ਪ੍ਰਕਿਰਿਆ ਦੇ ਦੌਰਾਨ ਭਾਰਤ ਅਤੇ ਚੀਨ ਦੇ ਸੈਨਿਕਾਂ ਦੇ ਵਿੱਚ ਹਿੰਸਕ ਝੜਪ ਹੋਈ। ਇਸ ਦੌਰਾਨ ਭਾਰਤੀ ਫੌਜ ਦੇ ਇੱਕ ਅਫਸਰ ਅਤੇ ਦੋ ਜਵਾਨ ਸ਼ਹੀਦ ਹੋ ਗਏ ਹਨ। ਦੋਵਾਂ ਦੇਸ਼ਾਂ ਦੇ ਸੀਨੀਅਰ ਫੌਜੀ ਅਧਿਕਾਰੀ ਇਸ ਸਮੇਂ ਇਸ ਮਾਮਲੇ ਨੂੰ ਸ਼ਾਂਤ ਕਰਨ ਲਈ ਵੱਡੀ ਬੈਠਕ ਕਰ ਰਹੇ ਹਨ’।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.