Breaking NewsD5 specialEntertainmentNewsSports

India ਦੇ ਪਹਿਲੇ Music League Championship ‘ਚ ਸ਼ਾਮਿਲ ਹੋਣਗੇ Suresh Raina, ਜਿਸ ‘ਚ 6 ਟੀਮਾਂ ਲੈਣਗੀਆਂ ਹਿੱਸਾ

ਨਵੀਂ ਦਿੱਲੀ : ਭਾਰਤ ਦੇ ਸਾਬਕਾ ਆਲਰਾਊਂਡਰ ਸੁਰੇਸ਼ ਰੈਨਾ ਭਾਰਤ ਦੇ ਪਹਿਲੇ ਮਿਊਜ਼ਿਕ ਲੀਗ ਚੈਂਪੀਅਨਸ਼ਿਪ ‘ਇੰਡੀਅਨ ਪ੍ਰੋ ਮਿਊਜ਼ਿਕ ਲੀਗ (ਆਈਪੀਐਮਐਲ) ‘ਚ ਸ਼ਾਮਿਲ ਹੋਣ ਲਈ ਤਿਆਰ ਹਨ। ਆਈਪੀਐਮਐਲ ‘ਜੀ ਟੀਵੀ’ ਦੀ ਇੱਕ ਪਹਿਲ ਹੈ। ਇਹ ਸੰਗੀਤ ਮੁਕਾਬਲਾ ਹੈ ਜਿਸ ‘ਚ ਭਾਰਤ ਦੇ ਵੱਖ -ਵੱਖ ਹਿੱਸਿਆਂ ਤੋਂ 6 ਟੀਮਾਂ ਹੋਣਗੀਆਂ। 34 ਸਾਲ ਦਾ ਰੈਨਾ ਇਸ ਸ਼ੋਅ ‘ਚ ਆਪਣੇ ਰਾਜ ਦੀ ਟੀਮ ‘ਯੂ ਪੀ ਦਬੰਗਸ’ ਦੇ ਬ੍ਰਾਂਡ ਅੰਬੈਸਡਰ ਹੋਣਗੇ। ਰੈਨਾ ਨੇ ਕਿਹਾ, ‘‘ਸੰਗੀਤ ਜਾਂ ਗਾਇਨ ਸਮਾਂ ਬਿਤਾਉਣ ਦਾ ਮਨਪਸੰਦ ਮਾਧਿਅਮ ਅਤੇ ਸ਼ੌਕ ਹੈ।

ਮਹਾਪੰਚਾਇਤ ‘ਚ ਗਰਜਿਆ ਟਿਕੈਤ, ਹੁਣ ਦਿੱਲੀ ‘ਚ ਹੋਊ ਆਹ ਕੰਮ!ਲੱਖਾਂ ਕਿਸਾਨਾਂ ਨੇ ਭਰੀ ਹਾਮੀ!

ਖੇਡਣ ਦੇ ਦੌਰਾਨ ਵੀ ਇਸ ਤੋਂ ਮੈਨੂੰ ਮਦਦ ਮਿਲੀ ਹੈ। ਇਸ ਲਈ ਮੈਂ ਕ੍ਰਿਕੇਟ ਤੋਂ ਬਾਅਦ ਦੀ ਮੇਰੀ ਮਨਪਸੰਦ ਚੀਜ਼ਾਂ ਨੂੰ ਸਮਾਂ ਦੇ ਰਿਹਾ ਹਾਂ।’’ ਪੂਰਵ ਭਾਰਤੀ ਆਲਰਾਊਂਡਰ ਇਸ ਤੋਂ ਪਹਿਲਾਂ ਵੀ ਆਪਣੇ ਗਾਇਨ ਦੀ ਪ੍ਰਤੀਭਾ ਦਿੱਖਾ ਚੁੱਕੇ ਹਨ। ਬਾਲੀਵੁੱਡ ਅਦਾਕਾਰ ਸਲਮਾਨ ਖਾਨ ਇਸ ਸ਼ੋਅ ਦੇ ਬ੍ਰਾਂਡ ਅੰਬੈਸਡਰ ਹੋਣਗੇ। ਇਸ ਤੋਂ ਇਲਾਵਾ ਸ਼ਰਧਾ ਕਪੂਰ, ਗੋਵਿੰਦਾ, ਰਾਜਕੁਮਾਰ ਰਾਓ, ਰਿਤੇਸ਼ ਦੇਸ਼ਮੁਖ, ਜੇਨੇਲੀਆ ਅਤੇ ਬੌਬੀ ਦਿਓਲ ਵੀ ਵੱਖ-ਵੱਖ ਟੀਮਾਂ ਦੇ ਬ੍ਰਾਂਡ ਅੰਬੈਸਡਰ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button