Breaking NewsD5 specialNewsSports

India ਦੇ ਨਾਲ T-20 ਸੀਰੀਜ਼ ਦੇ ਲਈ England Team ਦਾ ਐਲਾਨ , Livingstone `ਤੇ Jos Buttler ਦੀ ਹੋਈ ਵਾਪਸੀ

ਲੰਦਨ : ਇੰਗਲੈਂਡ ਨੇ ਭਾਰਤ ਦੌਰੇ `ਚ ਹੋਣ ਵਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਲਈ ਵੀਰਵਾਰ ਨੂੰ ਆਪਣੀ 16 ਮੈਂਬਰਾਂ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ‘ਚ ਸਲਾਮੀ ਬੱਲੇਬਾਜ਼ ਲਿਆਮ ਲਿਵਿੰਗਸਟੋਨ ਦੀ ਵਾਪਸੀ ਹੋਈ ਹੈ। ਰਿਪੋਰਟ ਅਨੁਸਾਰ,ਲਿਵਿੰਗਸਟੋਨ ਤੋਂ ਇਲਾਵਾ ਵਿਕਟ ਕੀਪਰ ਬੱਲੇਬਾਜ਼ ਜੋਸ਼ ਬਟਲਰ ਦੀ ਵੀ ਵਾਪਸੀ ਹੋਈ ਹੈ। ਬਟਲਰ ਭਾਰਤ ਦੇ ਨਾਲ ਜਾਰੀ 4 ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ `ਚ ਟੀਮ ਦਾ ਹਿੱਸਾ ਸੀ ਪਰ ਅੰਤਿਮ 3 ਟੈਸਟ ਮੈਚਾਂ `ਚ ਉਹ ਨਹੀਂ ਖੇਡਣਗੇ `ਤੇ ਟੀ-20 ਸੀਰੀਜ਼ `ਚ ਹੀ ਵਾਪਸੀ ਕਰਨਗੇ।

🔴LIVE| ਰਾਜੇਵਾਲ ਨੂੰ ਧਮਕੀ ਦੇਣ ਦਾ ਸੱਚ ਆਇਆ ਬਾਹਰ!ਹਾਈਕੋਰਟ ਦਾ ਮੋਦੀ ਨੂੰ ਝਟਕਾ! ਕਿਸਾਨਾਂ ਦੇ ਹੱਕ ‘ਚ ਫੈਸਲਾ!

27 ਸਾਲ ਦੇ ਲਿਵਿੰਗਸਟੋਨ ਦੱਖਣੀ ਅਫਰੀਕਾ ਦੌਰੇ `ਚ ਇੰਗਲੈਂਡ ਦੀ ਵਨ ਡੇਅ ਟੀਮ ਦਾ ਹਿੱਸਾ ਸਨ। ਇੰਗਲੈਂਡ ਦੇ ਨਾਲ ਹੀ ਟੀ-20 ਸੀਰੀਜ਼ ਦੇ ਲਈ ਜੈਕ ਬਾਲ `ਤੇ ਮੈਟ ਪਾਰਕਿਸਨ ਨੂੰ ਰਿਜ਼ਰਵ ਖਿਡਾਰੀ ਦੇ ਰੂਪ `ਚ ਟੀਮ `ਚ ਚੁਣਿਆ ਗਿਆ ਹੈ। ਇੰਗਲੈਂਡ ਦੀ ਇਹ ਟੀ-20 ਸੀਰੀਜ਼ ਭਾਰਤ `ਚ ਹੋਣ ਵਾਲੇ ਅਗਾਮੀ ਟੀ-20 ਵਿਸ਼ਵ ਕੱਪ ਦੀ ਤਿਆਰੀਆਂ ਦੇ ਲਿਹਾਜ਼ `ਚ ਕਾਫੀ ਅਹਿਮ ਮੰਨੀ ਜਾ ਰਹੀ ਹੈ। ਇੰਗਲੈਂਡ ਦੀ ਟੀਮ 5 ਮੈਚਾਂ ਦੀ ਟੀ-20 ਸੀਰੀਜ਼ ਦੇ ਆਪਣੇ ਸਾਰੇ ਮੈਚ ਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ `ਚ 12 ਮਾਰਚ ਤੋਂ ਖੇਡੇਗੀ। ਇਸ ਦੇ ਬਾਅਦ 23 ਮਾਰਚ ਨੂੰ ਪੁਣੇ `ਚ 3 ਮੈਚਾਂ ਦੀ ਵਨ ਡੇਅ ਸੀਰੀਜ਼ ਖੇਡੀ ਜਾਵੇਗੀ `ਤੇ ਇਸ ਤੋਂ ਬਾਅਦ ਟੀਮ ਦਾ ਐਲਾਨ ਕੀਤਾ ਜਾਵੇਗਾ।

BIG NEWS ਮੌਸਮ ਨਾਲ ਜੁੜੀ ਵੱਡੀ ਖ਼ਬਰ ਕਿਸਾਨਾਂ ਲਈ ਖੁਸ਼ਖ਼ਬਰੀ!

ਟੀਮ : ਇਓਨ ਮੋਰਗਨ (ਕਪਤਾਨ) , ਮੋਇਨ ਅਲੀ , ਜੋਰਫਾ ਆਰਚਰ , ਜੋਨਾਥਨ ਬੇਅਰਸਟੋ , ਸੈਮ ਬਿਲਿੰਗਜ਼ , ਜੋਸ਼ ਬਟਲਰ , ਸੈਮ ਕਿਉਰਨ , ਟਾਮ ਕੁਰੇਨ , ਕ੍ਰਿਸ ਜਾਰਡਨ , ਲਿਆਮ ਲਿਵਿੰਗਸਟੋਨ , ਡੇਵਿਡ ਮਲਾਨ , ਆਦਿਲ ਰਾਸ਼ਿਦ , ਜੇਸਨ ਰਾਏ , ਬੇਨ ਸਟੋਕਸ , ਰੀਸ ਟਾਪਲੇ , ਮਾਰਕ ਵੁੱਡ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button