Breaking NewsD5 specialNewsSports

IND vs AUS  : ਐਲਿਸਾ ਪੈਰੀ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਬਣੀ ਪਹਿਲੀ ਮਹਿਲਾ ਕ੍ਰਿਕਟਰ

ਨਵੀਂ ਦਿੱਲੀ : ਆਸਟ੍ਰੇਲੀਆ ਦੀ ਆਲਰਾਊਂਡਰ ਐਲਿਸਾ ਪੈਰੀ ਨੇ ਸ਼ਨੀਵਾਰ ਨੂੰ ਖੇਡੇ ਗਏ ਤਿੰਨੇ ਫਾਰਮੈਟ ਚ ਕੌਮਾਂਤਰੀ ਕ੍ਰਿਕਟ ਚ ਆਪਣਾ 300ਵਾਂ ਵਿਕਟ ਲੈਂਦੇ ਹੋਏ ਇਤਿਹਾਸ ਰਚ ਦਿੱਤਾ ਹੈ। ਪੈਰੀ ਕੌਮਾਂਤਰੀ ਕ੍ਰਿਕਟ ਚ 5 , 000 ਦੌੜਾਂ ਤੇ 300 ਵਿਕਟਾਂ ਲੈਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ।

ਕਿਸਾਨਾਂ ਦਾ ਹੱਲਾ ਬੋਲ, ਗ੍ਰਹਿ ਮੰਤਰੀ ਦੇ ਘਰ ਨੂੰ ਪਾਇਆ ਘੇਰਾ, ਤੋੜੇ ਬੈਰੀਕੇਡ D5 Channel Punjabi

ਕਵੀਂਸਲੈਂਡ ਦੇ ਕੈਰਾਰਾ ਓਵਲ ਚ ਭਾਰਤ ਖ਼ਿਲਾਫ਼ ਚਲ ਰਹੇ ਪਿੰਕ ਬਾਲ ਟੈਸਟ ਦੇ 143ਵੇਂ ਓਵਰ ਚ ਪੂਜਾ ਵਸਤ੍ਰਾਕਰ ਨੂੰ ਆਊਟ ਕਰਦੇ ਹੋਏ 30 ਸਾਲਾ ਆਸਟਰੇਲੀਆਈ ਕ੍ਰਿਕਟਰ ਨੇ ਇਹ ਉਪਲੱਬਧੀ ਹਾਸਲ ਕੀਤੀ । ਟੈਸਟ ਚ ਪੈਰੀ ਦੇ 8 ਮੈਚਾਂ ਚ 624 ਦੌੜਾਂ ਤੇ 31 ਵਿਕਟਾਂ ਹਨ । ਵਨ – ਡੇ ਮੈਚਾਂ ਚ ਪੈਰੀ ਦੇ ਨਾਂ 152 ਵਿਕਟਾਂ ਦੇ ਨਾਲ 3 , 135 ਦੌੜਾਂ ਹਨ ਜਦਕਿ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ( ਟੀ – 20 ਕੌਮਾਂਤਰੀ ) ਚ ਇਸ ਆਲਰਾਊਂਡਰ ਦੇ ਨਾਂ 115 ਵਿਕਟਾਂ ਦੇ ਨਾਲ 1 , 243 ਦੌੜਾਂ ਹਨ।

ਮੁੱਖ ਮੰਤਰੀ ਚੰਨੀ ਦਾ ਵੱਡਾ ਕਦਮ, ਵਿਰੋਧੀਆਂ ਦੇ ਮੂੰਹ ਕਰਵਾਏ ਬੰਦ! ਦਿੱਲੀ ਤੋਂ ਆਉਂਦਿਆਂ ਕੀਤਾ ਅਜਿਹਾ ਕੰਮ

ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਿੰਕ ਬਾਲ ਟੈਸਟ ਚ ਹਾਂ – ਪੱਖੀ ਖੇਡ ਦਿਖਾਇਆ ਤੇ 8 ਵਿਕਟਾਂ ਦੇ ਨੁਕਸਾਨ ਤੇ 377 ਦੌੜਾਂ ਤੇ ਪਾਰੀ ਐਲਾਨੀ । ਭਾਰਤੀ ਟੀਮ ਵੱਲੋਂ ਸਮ੍ਰਿਤੀ ਮੰਧਾਨਾ ਨੇ ਸੈਂਕੜੇ ਵਾਲੀ ਤੇ ਦੀਪਤੀ ਸ਼ਰਮਾ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ । ਆਸਟਰੇਲੀਆ ਵਲੋਂ ਪੈਰੀ , ਸਟੇਲਾ ਕੈਂਪਬੇਲ ਤੇ ਮੋਲਿਨੇਕਸ ਨੇ ਕ੍ਰਮਵਾਰ 46 , 47 ਤੇ 45 ਦੌੜਾਂ ਦੇ ਕੇ 2 – 2 ਵਿਕਟਾਂ ਆਪਣੇ ਨਾਂ ਕੀਤੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button