NewsBreaking NewsIndia

ICICI ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ਦੇ ਖਿਲਾਫ ਕੇਸ ਦਰਜ ਕਰਨ ‘ਤੇ ਸੀਬੀਆਈ ‘ਤੇ ਵਰ੍ਹੇ ਜੇਤਲੀ

ਨਵੀਂ ਦਿੱਲੀ : ਦੇਸ਼ ਦੀ ਜਾਂਚ ਏਜੰਸੀਆਂ ਨੂੰ ਨਸੀਹਤ ਦਿੰਦੇ ਹੋਏ ਕੇਂਦਰੀ ਕੈਬਿਨਟ ਮੰਤਰੀ ਅਰੁਣ ਜੇਟਲੀ ਨੇ ਵੀਡੀਓਕੌਨ ਕਰਜ਼ ਮਾਮਲੇ ਬਾਰੇ ICICI ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ’ਤੇ ਐਫਆਈਆਰ ਹੋਣ ਤੇ ਸਵਾਲ ਚੁੱਕੇ ਹਨ। ਜੇਤਲੀ ਨੇ ਕਿਹਾ ਹੈ ਕਿ ਜਾਂਚ ਏਜੰਸੀਆਂ ਨੂੰ ਪੇਸ਼ੇਵਰ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ। ਯਾਦ ਰਹੇ ਕਿ ਸੀਬੀਆਈ ਨੇ ਤਤਕਾਲੀ ICICI ਬੈਂਕ ਦੀ ਤਤਕਾਲੀ ਐਮਡੀ ਚੰਦਾ ਕੋਚਰ ਸਮੇਤ ਉਨ੍ਹਾਂ ਦੇ ਪਤੀ ਦੀਪਕ ਕੋਚਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੇ ਇਲਾਵਾ ਵੀਐਮ ਧੂਤ, ਵੀਡੀਓਕੌਨ ਸਮੂਹ ਦੇ ਐਮਡੀ ਅਤੇ ਹੋਰਾਂ ਖਿਲਾਫ ਵੀ ਕੇਸ ਦਰਜ ਕੀਤੇ ਗਏ ਹਨ।

Read Also ਬੈਂਕਾਂ ਦੇ 10 ਲੱਖ ਕਰਮਚਾਰੀ ਅੱਜ ਹੜਤਾਲ ‘ਤੇ

ਟਵੀਟ ਕਰਦਿਆਂ ਜੇਤਲੀ ਨੇ ਲਿਖਿਆ ਹੈ ਕਿ ਪੇਸ਼ੇਵਰ ਜਾਂਚ ਤੇ ਜਾਂਚ ਵਿੱਚ ਵੱਡਾ ਅੰਤਰ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ICICI ਕੇਸ ਵਿੱਚ ਸੰਭਾਵੀ ਟੀਚਿਆਂ ਵੱਲ ਨਜ਼ਰ ਮਾਰੀ ਜਾਏ ਤਾਂ ਸਵਾਲ ਉੱਠਦਾ ਹੈ ਕਿ ਟੀਚੇ ਵੱਲ ਧਿਆਨ ਦੇਣ ਦੀ ਬਜਾਏ ਬੇਤੁਕੇ ਰਾਹ ਕਿਉਂ ਚੁਣੇ ਗਏ। ਉਨ੍ਹਾਂ ਸਵਾਲ ਕੀਤਾ ਕਿ ਜੇ ਬੈਂਕਿੰਗ ਖੇਤਰ ਨਾਲ ਜੁੜੇ ਹਰ ਕਿਸੇ ਵਿਅਕਤੀ ਨੂੰ ਇਸ ਜਾਂਚ ਵਿੱਚ ਸਬੂਤ ਜਾਂ ਬਗੈਰ ਸਬੂਤ ਸ਼ਾਮਲ ਕਰਾਂਗੇ ਤਾਂ ਇਸ ਨਾਲ ਕੀ ਹਾਸਲ ਹੋਏਗਾ ਜਾਂ ਕੀ ਨੁਕਸਾਨ ਹੋਏਗਾ?

ਦੱਸ ਦਈਏ ਕਿ ICICI ਬੈਂਕ ਅਤੇ ਵੀਡੀਓਕੌਨ ਦੇ ਸ਼ੇਅਰ ਹੋਲਡਰ ਅਰਵਿੰਦ ਗੁਪਤਾ ਨੇ ਪ੍ਰਧਾਨ ਮੰਤਰੀ, ਰਿਜ਼ਰਵ ਬੈਂਕ ਤੇ ਸੇਬੀ ਨੂੰ ਚਿੱਠੀ ਲਿਖ ਕੇ ਪ੍ਰਧਾਨ ਵੇਣੂਗੋਪਾਲ ਧੂਤ ਤੇ ICICI ਦੀ ਸੀਈਓ ਤੇ ਐਮਡੀ ਚੰਦਾ ਕੋਚਰ ’ਤੇ ਇੱਕ-ਦੂਜੇ ਨੂੰ ਫਾਇਦਾ ਪਹੁੰਚਾਉਣ ਦਾ ਇਲਜ਼ਾਮ ਲਾਇਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਧੂਤ ਦੀ ਕੰਪਨੀ ਵੀਡੀਓਕੌਨ ਨੂੰ ICICI ਬੈਂਕ ਤੋਂ 3250 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਤੇ ਇਸ ਦੇ ਬਾਅਦ ਧੂਤ ਨੇ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਦੀ ਵੈਕਲਪਿਕ ਉਰਜਾ ਕੰਪਨੀ ‘ਨੂਪਾਵਰ’ ਵੱਚ ਆਪਣਾ ਪੈਸਾ ਨਿਵੇਸ਼ ਕੀਤਾ। ਹੁਣ ਇਲਜ਼ਾਮ ਇਹ ਹੈ ਕਿ ਚੰਦਾ ਕੋਚਰ ਨੇ ਆਪਣੇ ਪਤੀ ਦੀ ਕੰਪਨੀ ਲਈ ਵੇਣੂਗੋਪਾਲ ਧੂਤ ਨੂੰ ਫਾਇਦਾ ਪਹੁੰਚਾਇਆ। ਇਲਜ਼ਾਮਾਂ ਦੇ ਬਾਅਦ ਚੰਦਾ ਕੋਚਰ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button