Breaking NewsD5 specialNewsPunjabSports

ICC ਦਾ ਵੱਡਾ ਕਦਮ : Olympic ਖੇਡਾਂ ‘ਚ ਜ਼ਲਦ ਦੇਖ ਸਕਦੇ ਹਾਂ Cricket ਦਾ ਰੋਮਾਂਚ

ਨਵੀਂ ਦਿੱਲੀ : ਜਾਪਾਨ ਦੀ ਰਾਜਧਾਨੀ ਟੋਕੀਓ ‘ਚ ਹਾਲ ਹੀ ‘ਚ ਸ਼ੁਰੂ ਹੋਏ ਓਲੰਪਿਕ ਮੈਚ ਹੁਣ ਖ਼ਤਮ ਹੋ ਚੁੱਕੇ ਹਨ। ਕੋਰੋਨਾ ਵਾਇਰਸ ਮਹਾਮਾਰੀ ਦੇ ਵਿੱਚ ਆਯੋਜਿਤ ਹੋਈਆਂ ਇਨ੍ਹਾਂ ਖੇਡਾਂ ‘ਚ ਭਾਰਤ ਨੇ ਹੁਣ ਤੱਕ ਦਾ ਆਪਣਾ ਵਧੀਆ ਪ੍ਰਦਰਸ਼ਨ ਕੀਤਾ। ਕ੍ਰਿਕੇਟ ਦੇ ਜ਼ਬਰਦਸਤ ਸ਼ੌਕੀਨ ਭਾਰਤੀ ਫੈਂਨਜ਼ ਹਮੇਸ਼ਾ ਇਸ ਚਾਹਤ ‘ਚ ਰਹਿੰਦੇ ਹਨ ਕਿ ਓਲੰਪਿਕ ਖੇਡਾਂ ‘ਚ ਕ੍ਰਿਕੇਟ ਮੈਚ ਨੂੰ ਵੀ ਸ਼ਾਮਿਲ ਕੀਤਾ ਜਾਵੇ, ਜਿਸਦੇ ਨਾਲ ਦੇਸ਼ ਦੇ ਗੋਲਡ ਜਿੱਤਣ ਦੀ ਸੰਭਾਵਨਾ ਵੱਧ ਜਾਵੇ। ਓਲੰਪਿਕ ਖੇਡਾਂ ‘ਚ ਆਖਰੀ ਵਾਰ ਕ੍ਰਿਕੇਟ ਨੂੰ ਸੰਨ 1900 ਵਿੱਚ ਸ਼ਾਮਿਲ ਕੀਤਾ ਗਿਆ ਸੀ। ਇਸ ‘ਚ ਫੈਂਨਜ਼ ਲਈ ਇੱਕ ਖੁਸ਼ਖਬਰੀ ਸਾਹਮਣੇ ਆ ਰਹੀ ਹੈ, ਜਿਸਦੇ ਤਹਿਤ ਜ਼ਲਦ ਹੀ  ਓਲੰਪਿਕ ਖੇਡਾਂ ‘ਚ ਵੀ ਚੌਕੇ – ਛੱਕੇ ਦਾ ਰੋਮਾਂਚ ਦੇਖਣ ਨੂੰ ਮਿਲ ਸਕਦਾ ਹੈ। ਇਸ ਗੱਲ ਦੀ ਸੂਚਨਾ ਇੰਟਰਨੈਸ਼ਨਲ ਕ੍ਰਿਕੇਟ ਕਾਊਂਸਿਲ (ICC) ਨੇ ਦਿੱਤੀ ਹੈ।

ਵਿੱਕੀ ਮਿੱਡੂ ਖੇੜਾ ਮਾਮਲੇ ਨਾਲ ਜੁੜੀ ਵੱਡੀ Update, ਰਿਪੋਰਟ ਆਈ ਸਾਹਮਣੇ

ICC ਨੇ ਮੰਗਲਵਾਰ ਨੂੰ ਇਸ ਗੱਲ ਨੂੰ ਸਾਫ ਕੀਤਾ ਹੈ ਕਿ ਉਹ 2028 ਦੇ los angeles ਓਲੰਪਿਕ ਖੇਡਾਂ ‘ਚ ਕ੍ਰਿਕੇਟ ਨੂੰ ਸ਼ਾਮਿਲ ਕਰਨ ਲਈ ਬੋਲੀ ਲਗਾਵੇਗੀ। ਆਈਸੀਸੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕ੍ਰਿਕੇਟ ਨੂੰ ਓਲੰਪਿਕ ‘ਚ ਸ਼ਾਮਿਲ ਕਰਨ ਦੀ ਦਿਸ਼ਾ ‘ਚ ਕੰਮ ਕਰ ਰਿਹਾ ਹੈ ਅਤੇ ਚੰਗੀ ਗੱਲ ਇਹ ਹੈ ਕਿ ਉਸਨੂੰ ਇਸ ਮਾਮਲੇ ‘ਚ ਦੁਨੀਆ ਦੇ ਸਭ ਤੋਂ ਧਨੀ ਕ੍ਰਿਕੇਟ ਬੋਰਡ ਬੀਸੀਸੀਆਈ ਵਲੋਂ ਸਪੋਰਟ ਮਿਲ ਰਹੀ ਹੈ। ਆਈਸੀਸੀ ਨੇ ਇੱਕ ਓਲੰਪਿਕ ਵਰਕਿੰਗ ਕਮੇਟੀ ਵੀ ਬਣਾਈ ਹੈ ਜੋ 2028 ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ਮੈਚਾਂ ‘ਚ ਕ੍ਰਿਕੇਟ ਨੂੰ ਸ਼ਾਮਿਲ ਕਰਨ ‘ਤੇ ਕੰਮ ਕਰੇਗਾ।

ਅਕਾਲੀ-ਕਾਂਗਰਸੀ ਪਹਿਲੀ ਵਾਰ ਹੋਏ ਇਕੱਠੇ, ਦੂਰ ਹੋਏ ਗਿਲੇ-ਸ਼ਿਕਵੇ ! D5 Channel Punjabi

ਬੋਰਡ ਸਕੱਤਰ ਜੈ ਸ਼ਾਹ ਨੇ ਹਾਲ ਹੀ ‘ਚ ਕਿਹਾ ਸੀ ਕਿ ਜੇਕਰ ਕ੍ਰਿਕੇਟ ਨੂੰ ਓਲੰਪਿਕ ‘ਚ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਬੋਰਡ ਇਸ ਮਾਮਲੇ ‘ਚ ਪੂਰਾ ਸਮਰਥਨ ਦੇਵੇਗਾ। ICC ਦੇ ਚੇਅਰਮੈਨ ਗਰੇਗ ਬਾਰਕਲੇ ਨੇ ਇੱਕ ਬਿਆਨ ‘ਚ ਕਿਹਾ ਕੀ ਇਸ ਬੋਲੀ ਦੇ ਪਿੱਛੇ ਸਾਡੀ ਪੂਰੀ ਖੇਡ ਯੂਨਿਟ ਇੱਕਜੁਟ ਹੈ ਅਤੇ ਅਸੀ ਓਲੰਪਿਕ ਨੂੰ ਕ੍ਰਿਕੇਟ ਦੇ ਲੰਬੇ ਭਵਿੱਖ ਦੇ ਹਿੱਸੇ ਦੇ ਰੂਪ ‘ਚ ਦੇਖਦੇ ਹਾਂ। ਪੂਰੀ ਦੁਨੀਆ ‘ਚ ਸਾਡੇ ਇੱਕ ਅਰਬ ਤੋਂ ਜ਼ਿਆਦਾ ਫੈਂਨਜ਼ ਹਨ ਅਤੇ ਉਨ੍ਹਾਂ ਵਿਚੋਂ ਲੱਗਭੱਗ 90 ਫ਼ੀਸਦੀ ਓਲੰਪਿਕ ‘ਚ ਕ੍ਰਿਕੇਟ ਮੈਚ ਨੂੰ ਦੇਖਣਾ ਚਾਹੁੰਦੇ ਹਨ। ਸਪੱਸ਼ਟ ਰੂਪ ਨਾਲ ਕ੍ਰਿਕੇਟ ਦਾ ਇੱਕ ਮਜ਼ਬੂਤ ਅਤੇ ਭਾਵੁਕ ਫੈਨ ਬੇਸ ਹੈ। ਇਹ ਵਿਸ਼ੇਸ਼ ਰੂਪ ਨਾਲ ਦੱਖਣ ਏਸ਼ੀਆ ਵਿੱਚ ਹਨ, ਜਿੱਥੇ ਸਾਡੇ 92% ਫੈਂਨਜ਼ ਆਉਂਦੇ ਹਨ, ਜਦੋਂ ਕਿ ਸੰਯੁਕਤ ਰਾਜ ਅਮਰੀਕਾ ‘ਚ ਵੀ 30 ਮਿਲੀਅਨ ਤੋਂ ਜ਼ਿਆਦਾ ਕ੍ਰਿਕੇਟ ਫੈਂਨਜ਼ ਹਨ।

 

View this post on Instagram

 

A post shared by ICC (@icc)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button