Breaking NewsD5 specialNewsPunjabTop News

ED ਨੇ Sukhpal Khaira ਖਿਲਾਫ ਅਦਾਲਤ ‘ਚ ਦਾਖਲ ਕੀਤੀ ਚਾਰਜਸ਼ੀਟ

ਮੋਹਾਲੀ : ਸੁਖਪਾਲ ਸਿੰਘ ਖਹਿਰਾ ਖਿਲਾਫ ਈਡੀ ਵੱਲੋਂ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ। ਅਦਾਲਤ ਨੇ ਇਸ ਮਾਮਲੇ ‘ਚ ਖਹਿਰਾ ਤੋਂ ਵਕੀਲਾਂ ਨੂੰ ਚਾਰਜਸ਼ੀਟ ਦੀ ਕਾਪੀ ਉਪਲੱਬਧ ਕਰਵਾਉਣ ਲਈ 3 ਫਰਵਰੀ ਦੀ ਤਾਰੀਕ ਨਿਸ਼ਚਿਤ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਵੱਲੋਂ ਖਹਿਰਾ ਦੇ ਖਿਲਾਫ ਪੀਐਮਐਲਏ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਅਦਾਲਤ ‘ਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ।

ਸਿਆਸਤ ‘ਚ ਵੱਡਾ ਫੇਰਬਦਲ, ਭਾਜਪਾ ਨੇ ਹਿਲਾਏ ਵਿਰੋਧੀ, ਕਾਂਗਰਸ ਤੇ ‘ਆਪ’ ਲਈ ਮੁਸੀਬਤ! D5 Channel Punjabi

ਈਡੀ ਦਾ ਇਲਜ਼ਾਮ ਸੀ ਕਿ ਜਦੋਂ ਖਹਿਰਾ ਆਮ ਆਦਮੀ ਪਾਰਟੀ ‘ਚ ਸੀ ਤਾਂ ਉਹ ਅਮਰੀਕਾ ਗਏ ਸਨ ਤਾਂ ਉੱਥੇ 1 ਲੱਖ ਕੈਨੇਡੀਅਨ ਡਾਲਰ ਦੀ ਰਾਸ਼ੀ ਮਿਲੀ ਸੀ ਅਤੇ ਡਰੱਗ ਕੇਸ ‘ਚ ਸ਼ਾਮਿਲ ਇੱਕ ਆਰੋਪੀ ਦੇ ਨਾਲ ਉਨ੍ਹਾਂ ਦੀ ਫੋਟੋ ਵੀ ਵਾਇਰਲ ਹੋਈ ਸੀ। ਈਡੀ ਵੱਲੋਂ 2017 ਦੇ ਇੱਕ ਡਰੱਗ ਮਾਮਲੇ ‘ਚ ਹਵਾਲਾ ਰਾਸ਼ੀ ਨੂੰ ਲੈ ਕੇ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਸੀ। 11 ਨਵੰਬਰ 2021 ਨੂੰ ਜਦੋਂ ਖਹਿਰਾ ਨੂੰ ਈਡੀ ਦੀ ਟੀਮ ਵੱਲੋਂ ਸੈਕਟਰ – 18 ਚੰਡੀਗੜ੍ਹ ਸਥਿਤ ਦਫ਼ਤਰ ‘ਚ ਪੁੱਛਗਿਛ ਲਈ ਬੁਲਾਇਆ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

Khabran Da Sira: ਬਾਗੀ ਹੋਈਆਂ ਜਥੇਬੰਦੀਆਂ, ਰਾਜੇਵਾਲ ਨੂੰ ਝਟਕਾ, ਕੇਜਰੀਵਾਲ ‘ਤੇ ਹੋਵੇਗੀ ਕਾਰਵਾਈ ?

ਜਲਾਲਾਬਾਦ ਪੁਲਿਸ ਨੇ ਹੈਰੋਇਨ, ਸੋਨੇ ਦੇ ਬਿਸਕੁਟ, 2 ਪਿਸਟਲ, 26 ਕਾਰਤੂਸ ਅਤੇ ਫੇਕ ਪਾਸਪੋਰਟ ਬਰਾਮਦ ਕੀਤੇ ਸਨ ਅਤੇ ਗੁਰੂਦੇਵ ਸਿੰਘ ਨਾਮ ਦੇ ਆਰੋਪੀ ਸਮੇਤ ਹੋਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗੁਰਦੇਵ ਸਿੰਘ ਦੇ ਬਾਰੇ ‘ਚ ਕਿਹਾ ਜਾ ਰਿਹਾ ਹੈ ਕਿ ਉਹ ਖਹਿਰਾ ਦਾ ਨਜ਼ਦੀਕੀ ਹੈ। ਉੱਧਰ, ਖਹਿਰਾ ਨੇ ਗੁਰੂਦੇਵ ਸਿੰਘ ਦੇ ਨਾਲ ਕਿਸੇ ਵੀ ਗੈਰ ਕਾਨੂੰਨੀ ਧੰਦੇ ‘ਚ ਸ਼ਾਮਿਲ ਹੋਣ ਤੋਂ ਸਾਫ਼ ਮਨ੍ਹਾ ਕੀਤਾ ਗਿਆ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button