HUAWEI ਦੀ ਸੀਐੱਫਓ ਵਾਂਗਝਾਉ ਨੂੰ 10 ਮਿਲੀਅਨ ਡਾਲਰ ਦੇ ਮੁਚਲਕੇ ‘ਤੇ ਮਿਲੀ ਜ਼ਮਾਨਤ
ਵੈਨਕੂਵਰ : ਚੀਨ ਦੀ ਟੈਲੀਕਾਮ ਕੰਪਨੀ ਹੁਆਵੇਈ ਦੀ ਸੀਐੱਫਓ ਵਾਂਗਝਾਉ ਨੂੰ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ 10 ਮੀਲੀਅਨ ਡਾਲਰ ਦੇ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਮੇਂਗ ਉੱਪਰ ਕੁਝ ਸ਼ਰਤਾਂ ਲਗਾਈਆਂ ਹਨ। ਇਨ੍ਹਾਂ ਸ਼ਰਤਾਂ ‘ਚ ਮੇਂਗ ਦੇ ਕੈਨੇਡਾ ਛੱਡ ਕੇ ਜਾਣ ਉੱਤੇ ਪਬੰਦੀ ਲਗਾਈ ਹੈ।
ਅਦਾਲਤ ਨੇ ਮੇਂਗ ਨੂੰ ਇਲੈਕਟਰੌਨਿਕ ਟਰੈਕਿੰਗ ਡਿਵਾਈਸ ਪਾ ਕੇ ਰੱਖਣ ਲਈ ਵੀ ਕਿਹਾ ਹੈ। ਅਦਾਲਤ ਨੇ ਮੇਂਗ ਦੇ ਰਾਤ ਦੇ 11 ਵਜੇ ਤੋਂ ਸਵੇਰ ਦੇ 6 ਵਜੇ ਤੱਕ ਘਰੋਂ ਬਾਹਰ ਨਿਕਲਣ ਉੱਤੇ ਵੀ ਪਬੰਦੀ ਲਗਾਈ ਹੈ। ਅਦਾਲਤ ਨੇ ਮੇਂਗ ਦਾ ਪਾਸਪੋਰਟ ਅਤੇ ਟਰੈਵਲ ਦਸਤਾਵੇਜ਼ ਆਪਣੇ ਕਬਜ਼ੇ ‘ਚ ਲੈ ਲਏ ਹਨ। ਜ਼ਮਾਨਤ ਦਿੰਦੇ ਹੋਏ ਕਿਹਾ ਹੈ ਕਿ ਮੇਂਗ ਇੱਕ ਸਮਝਦਾਰ ਅਤੇ ਪੜ੍ਹੀ ਲਿਖੀ ਕਾਰੋਬਾਰੀ ਔਰਤ ਹੈ ਅਤੇ ਉਹ ਅਦਾਲਤ ਦੇ ਫੈਸਲੇ ਦੀ ਉਲੰਘਣਾ ਨਹੀਂ ਕਰੇਗੀ।
Read Also Huawei ਦੀ CFO ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਰੀਕੀ ਰਾਜਦੂਤ ਨੂੰ ਕੀਤਾ ਤਲਬ
ਅਦਾਲਤ ਨੇ ਜ਼ਮਾਨਤ ਦੇ 10 ਮੀਲੀਅਨ ਦਾਲਰ ਵਿੱਚੋਂ ਮੇਂਗ 7.5 ਮੀਲੀਅਨ ਡਾਲਰ ਨਕਦ ਜਮ੍ਹਾ ਕਰਵਾਉਣ ਲਈ ਵੀ ਅਖਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਲੋਂ ਮੇਂਗ ਵਾਂਗਝਾਉ ਨੂੰ ਵੈਨਕੂਵਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਮੇਂਗ ਉੱਤੇ ਕੈਨੇਡਾ ਅਤੇ ਅਮਰੀਕਾ ਨੇ ਦੋਸ਼ ਲਾਏ ਸਨ ਕੇ ਉਸ ਨੇ ਇਰਾਨ ਉੱਤੇ ਲੱਗੀਆਂ ਪਬੰਦੀਆਂ ਦੀ ਉਲੰਘਣਾ ਕੀਤੀ ਹੈ। ਇਸ ਮਗਰੋਂ ਨਾਰਾਜ਼ ਹੋਏ ਚੀਨ ਨੇ ਕੈਨੇਡਾ ਦੇ ਸਾਬਕਾ ਡਿਪਲੋਮੈਟ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਅਮਰੀਕੀ ਰਾਜਦੂਤ ਨੂੰ ਸੰਮਨ ਕਰ ਦਿੱਤੇ ਸਨ। ਮੇਂਗ ਨੂੰ ਮਿਲੀ ਜ਼ਮਾਨਤ ਤੋਂ ਲੱਗਦਾ ਹੈ ਕਿ ਕੈਨੇਡਾ ਚੀਨ ਦੁਆਰਾ ਪਾਏ ਜਾ ਰਹੇ ਕੂਟਨੀਤਿਕ ਦਬਾਅ ਹੇਠ ਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.