Breaking NewsD5 specialInternationalNews

ਆਸਟ੍ਰੇਲੀਆ ਅੱਗ : ਝੁਲਸ ਗਈ ਸੀ ਮਾਂ ਤਾਂ ਨਾ ਰੁਕੇ ਬੱਚੇ ਦੇ ਹੰਝੂ, ਪੂਰੀ ਸਰਜਰੀ ਗੋਦ ਨਾਲ ਚਿਪਕ ਕੇ ਦਿੱਤਾ ਸਹਾਰਾ

ਨਵੀਂ ਦਿੱਲੀ : ਮਾਂ ਅਤੇ ਬੱਚੇ ਦਾ ਰਿਸ਼ਤਾ ਦੁਨੀਆਂ ‘ਚ ਸਭ ਤੋਂ ਖਾਸ ਹੁੰਦਾ ਹੈ। ਫਿਰ ਚਾਹੇ ਉਹ ਜਾਨਵਰ ਹੀ ਕਿਉਂ ਨਾ ਹੋਣ। ਅਜਿਹੀ ਹੀ ਕੁਝ ਭਾਵੁਕ ਤਸਵੀਰਾਂ ਆਸਟ੍ਰੇਲੀਆ ਤੋਂ ਸਾਹਮਣੇ ਆਈਆਂ ਹਨ। ਜਿੱਥੇ ਜੰਗਲ ‘ਚ ਲੱਗੀ ਅੱਗ ‘ਚ ਹਜ਼ਾਰਾਂ ਜਾਨਵਰ ਸੜ੍ਹ ਕੇ ਸਵਾਹ ਹੋ ਚੁੱਕੇ ਹਨ। ਇਸ ਵਿੱਚ ਇੱਕ ਕੋਆਲਾ ਵੀ ਬੁਰੀ ਤਰ੍ਹਾਂ ਜਖ਼ਮੀ ਹੋ ਗਈ ਸੀ। ਮਾਂ ਦੀ ਅਜਿਹੀ ਹਾਲਤ ਦੇਖ ਉਸਦੇ ਬੱਚੇ ਦੇ ਹੰਝੂ ਰੁਕ ਨਹੀਂ ਰਹੇ ਸਨ। ਕੋਆਲਾ (Koala) ਨੂੰ ਬਚਾਉਣ ਲਈ ਉੱਥੇ ਆਈ ਟੀਮ ਉਸਨੂੰ ਜ਼ਲਦੀ ਨਾਲ ਹਸਪਤਾਲ ਲੈ ਗਈ।

ਵੋਟਾਂ ਤੋਂ ਪਹਿਲਾਂ Kejriwal ਨੇ ਕੀਤਾ ਵੱਡਾ ਐਲਾਨ, ਜੇ ਕਿਤੇ Punjab ‘ਚ ਵੀ ਬਣ ਜਾਂਦੀ ਸਰਕਾਰ ਤਾਂ..!

ਉੱਥੇ ਉਸਦੀ ਸਰਜਰੀ ਕੀਤੀ ਗਈ ਪਰ ਮਾਂ ਦੀ ਅਜਿਹੀ ਹਾਲਤ ਦੇਖ ਬੱਚਾ ਆਪਣੇ ਆਪ ਨੂੰ ਨਹੀਂ ਰੋਕ ਸਕਿਆ ਅਤੇ ਉਹ ਪੂਰਾ ਸਮਾਂ ਆਪਣੀ ਮਾਂ ਨਾਲ ਚਿਪਕਿਆ ਰਿਹਾ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਲੋਕ ਕਾਫ਼ੀ ਇਮੋਸ਼ਨਲ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਦਿਲ ਦਹਿਲਾਉਣ ਵਾਲਾ ਨਜ਼ਾਰਾ ਦੇਖ ਉਨ੍ਹਾਂ ਦੀ ਰੂਹ ਕੰਬ ਉੱਠੀ ਹੈ। ਜਾਨਵਾਰਾਂ ਦੀ ਇਸ ਤਰਸਯੋਗ ਹਾਲਤ ਨੂੰ ਦੇਖਕੇ ਉਨ੍ਹਾਂ ਦਾ ਦਿਲ ਰੋ ਰਿਹਾ ਹੈ। ਪਰਮਾਤਮਾ ਉਨ੍ਹਾਂ ਦੀ ਮਦਦ ਕਰੇ।

ਬੇਫਿਕਰ ਹੋ ਜਾਣ Sikh..! ਆਹ ਖ਼ਬਰ ਸਿੱਖਾਂ ਲਈ ਹੈ ਖ਼ਾਸ ! Latest News | Modi Government

ਆਸਟ੍ਰੇਲੀਆ ਜੂ ਵਾਇਲਡਲਾਇਫ ਹਸਪਤਾਲ ਦੇ ਡਾਕਟਰਾਂ ਦੇ ਮੁਤਾਬਕ ਲਿਜੀ ਦੇ ਫੇਫੜੇ ‘ਚ ਇਨਫੈਕਸ਼ਨ ਅਤੇ ਚਿਹਰੇ ‘ਤੇ ਸੱਟਾਂ ਲੱਗੀਆਂ ਸਨ। ਅਜਿਹੇ ‘ਚ ਉਸਦੀ ਸਰਜਰੀ ਕਰਨੀ ਪਈ ਸੀ। ਇਸਦੇ ਲਈ ਉਸਦੇ ਬੱਚੇ ਨੂੰ ਵੱਖ ਕਰਨਾ ਸੀ ਪਰ ਪੂਰੇ ਹਾਦਸੇ ਨਾਲ ਬੱਚਾ ਇੰਨਾ ਡਰ ਗਿਆ ਕਿ ਉਹ ਆਪਣੀ ਮਾਂ ਨੂੰ ਛੱਡਣ ਲਈ ਤਿਆਰ ਹੀ ਨਹੀਂ ਹੋਇਆ। ਮਜ਼ਬੂਰਨ ਬੱਚੇ ਨੂੰ ਵੀ ਮਾਂ ਦੇ ਨਾਲ ਰੱਖਣਾ ਪਿਆ। ਪੂਰੀ ਸਰਜਰੀ ਦੇ ਦੌਰਾਨ ਫੈਂਟਮ ਲਿਜੀ ਦੀ ਗੋਦ ਨਾਲ ਚਿਪਕਿਆ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button