Breaking NewsD5 specialNewsPunjab

ਡਾਕਟਰਾਂ ਤੇ ਨਰਸਾਂ ਨੇ ਫੇਰ ਘੇਰਿਆ ਮੰਤਰੀ, ਕਹਿੰਦੇ – ਨਾ ਤਨਖ਼ਾਹ, ਨਾ ਮਾਸਕ ਤੇ ਨਾ ਪੀਪੀਈ ਕਿੱਟ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ `ਚ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਤੇ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਉੱਚ ਪੱਧਰੀ ਮੀਟਿੰਗ ਕਰਨ ਪਹੁੰਚੇ ਪਰ ਇਸ ਦੌਰਾਨ ਜੂਨੀਅਰ ਡਾਕਟਰਾਂ, ਨਰਸਿੰਗ ਸਟਾਫ ਤੇ ਦਰਜਾ ਚਾਰ ਸਟਾਫ਼ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਪੀੜਤ ਮਰੀਜ਼ਾਂ ਦੇ ਇਲਾਜ ਦੌਰਾਨ ਆਪਣੇ ਬਚਾਅ ਲਈ ਪੀਪੀਈ ਕਿੱਟਾਂ, ਗਲਵਸ ਤੇ ਮਾਸਕ ਨਹੀਂ ਪਹੁੰਚ ਰਹੇ। ਏਥੋਂ ਤੱਕ ਕਿ ਦੋ ਮਹੀਨਿਆਂ ਤੋਂ ਤਨਖ਼ਾਹ ਵੀ ਨਹੀਂ ਮਿਲ ਰਹੀ ਤੇ ਜ਼ਿੰਦਗੀ ਦਾਅ ‘ਤੇ ਲੱਗੀ ਹੋਈ ਹੈ।

ਡਾਕਟਰਾਂ ਤੇ ਨਰਸਾਂ ਨੇ ਫੇਰ ਘੇਰਿਆ ਮੰਤਰੀ, ਕਹਿੰਦੇ – ਨਾ ਤਨਖ਼ਾਹ, ਨਾ ਮਾਸਕ ਤੇ ਨਾ ਪੀਪੀਈ ਕਿੱਟ

ਓਧਰ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਸਰਕਾਰ ਹਰ ਮਸਲੇ ਦਾ ਹੱਲ ਕਰ ਰਹੀ ਹੈ। ਜਦਕਿ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੇ ਮੰਨਿਆ ਕਿ ਪੀਪੀਈ ਕਿੱਟਾਂ ਨਾਲ ਸਿਹਤ ਅਮਲੇ ਦਾ ਮਨੋਬਲ ਵਧੇਗਾ, ਲਿਹਾਜ਼ਾ ਇਹ ਜ਼ਰੂਰੀ ਹਨ। ਜ਼ਿਕਰ ਏ ਖ਼ਾਸ ਹੈ ਕਿ ਅੰਮ੍ਰਿਤਸਰ ‘ਚ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮੌਤ ਤੋਂ ਬਾਅਦ ਇਹ ਅਮਲਾ ਰੋਸ ਵਿਖਾਵਾ ਕਰ ਚੁੱਕਿਆ ਹੈ। ਲਿਹਾਜ਼ਾ ਇਕ ਵਾਰ ਫੇਰ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸਮਝਿਆ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button