Breaking NewsD5 specialNewsPoliticsPunjab

ਰਾਹੁਲ ਦੀ ਰੈਲੀ ਤੋਂ ਪਹਿਲਾਂ ਹਰੀਸ਼ ਰਾਵਤ ਤੇ ਸਿੱਧੂ ਨੇ ਇਕੱਠੇ ‘ਨਾਸ਼ਤਾ’ ਕਰ ਦਿੱਤਾ ਵੱਡਾ ਸੰਦੇਸ਼

ਅੰਮ੍ਰਿਤਸਰ : ਕਿਸਾਨਾਂ ਦੇ ਸਮਰਥਨ ‘ਚ ਕਾਂਗਰਸ ਦੇ ਰੋਡ ਸ਼ੋਅ ਤੋਂ ਠੀਕ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਸਿੱਧੂ ਦੇ ਘਰ ਪੁੱਜੇ। ਜਿੱਥੇ ਦੋਵਾਂ ਨੇ ਨਾਲ ਬੈਠ ਕੇ ਨਾਸ਼ਤਾ ਕੀਤਾ ਤੇ ਬਾਅਦ ਦੋਵੇਂ ਮੋਗਾ ਰੈਲੀ ਲਈ ਰਵਾਨਾ ਹੋਣਗੇ। ਹਰੀਸ਼ ਰਾਵਤ ਦਾ ਕਹਿਣਾ ਸੀ ਕਿ ਸਿੱਧੂ ਉਨ੍ਹਾਂ ਦਾ ਭਰਾ ਹੈ ਅਤੇ ਉਹ ਸਿੱਧੂ ਦੇ ਪ੍ਰਸ਼ੰਸਕ ਰਹੇ ਹਨ ਤੇ ਨਾਲ ਉਨ੍ਹਾਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਸਿੱਧੂ ਮੇਰਾ ਛੋਟਾ ਭਰਾ ਹੈ। ਇਸ ਦੌਰਾਨ ਲੰਚ ‘ਚ ਹੀ ਰਾਹੁਲ ਗਾਂਧੀ ਦੇ ਰੋਡ ਸ਼ੋਅ ਨੂੰ ਲੈ ਕੇ ਗੰਭੀਰ ਚਰਚਾ ਹੋਈ।

ਮੋਗੇ ‘ਚ ਰਾਹੁਲ ਗਾਂਧੀ ਦੀ ਧਮਾਕੇਦਾਰ ਐਂਟਰੀ! ਨਵਜੋਤ ਸਿੱਧੂ ਦਾ ਹੋਇਆ ਸਵਾਗਤ !ਕਾਂਗਰਸ ‘ਚ ਵੱਡਾ ਧਮਾਕਾ!

ਦੱਸ ਦਈਏ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਟਰੈਕਟਰ ਰੈਲੀ ਕੱਢਣ ਲਈ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਪੰਜਾਬ ਆ ਰਹੇ ਹਨ। ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੀ ਮੌਜੂਦ ਰਹੇਗੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਨਾਲ-ਨਾਲ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਰਾਹੁਲ ਦੀ ਰੈਲੀ ‘ਚ ਸ਼ਾਮਲ ਹੋਣਗੇ।

🔴 LIVE 🔴ਸਵੇਰੇ ਹੀ ਸ਼ੰਭੂ ਬਾਰਡਰ ‘ਤੇ ਮਾਹੌਲ ਹੋਇਆ ਗਰਮ! ਕਿਸਾਨਾਂ ਤੋਂ ਡਰਿਆ ਨਰਿੰਦਰ ਮੋਦੀ!ਕੀਤੀ ਮੀਟਿੰਗ?

ਹਰੀਸ਼ ਰਾਵਤ ਵੀਰਵਾਰ ਦੇਰ ਰਾਤ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ ਉਨ੍ਹਾਂ ਦੀ ਰਿਹਾਇਸ਼ ਵਿਖੇ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਸਿੱਧੂ ਨੂੰ ਰਾਹੁਲ ਗਾਂਧੀ ਦੀ ਰੈਲੀ ’ਚ ਆਉਣ ਲਈ ਮਨਾ ਲਿਆ ਪਰ ਪਾਰਟੀ ’ਚ ਸਰਗਰਮ ਤੌਰ ’ਤੇ ਕੰਮ ਕਰਨ ’ਚ ਸਿੱਧੂ ਨੂੰ ਅਜੇ ਸਮਾਂ ਲਗ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭ ਲੋਕ ਮਹਿਸੂਸ ਕਰਦੇ ਹਨ ਕਿ ਪਾਰਟੀ ਨੂੰ ਕਿਸਾਨਾਂ ਦੇ ਮਾਮਲੇ ’ਚ ਇਕਮੁੱਠ ਹੋ ਕੇ ਕੰਮ ਕਰਨਾ ਚਾਹੀਦਾ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਸਿੱਧੂ ਜਲਦੀ ਹੀ ਪੰਜਾਬ ’ਚ ਅਤੇ ਨਾਲ ਹੀ ਕੌਮੀ ਸਿਆਸਤ ’ਚ ਵੀ ਕੰਮ ਕਰਦੇ ਨਜ਼ਰ ਆਉਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button