Breaking NewsD5 specialIndiaInternationalNewsPolitics

Happiness Class ਦੇਖਣ ਪਹੁੰਚੀ ਮੇਲਾਨਿਆ, ਬੱਚਿਆਂ ਨੇ ਟਿੱਕਾ ਲਗਾ ਤੇ ਆਰਤੀ ਉਤਾਰ ਕੀਤਾ ਸਵਾਗਤ

ਨਵੀਂ ਦਿੱਲੀ : ਭਾਰਤ ਦੌਰੇ ‘ਤੇ ਆਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨਿਆ ਦਿੱਲੀ ਦੇ ਹੈਪੀਨੈੱਸ ਸਕੂਲ ਪਹੁੰਚੀ ਹੈ।ਮੇਲਾਨਿਆ ਦਿੱਲੀ ਦੇ ਨਾਨਕਪੁਰਾ ‘ਚ ਸਥਿਤ ਸਕੂਲ ‘ਚ ਪਹੁੰਚੀ। ਇੱਥੇ ਬੱਚਿਆਂ ਨੇ ਮੇਲਾਨਿਆ ਨੂੰ ਟਿੱਕਾ ਲਗਾਇਆ ਅਤੇ ਆਰਤੀ ਉਤਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ‘ਚ ਮੇਲਾਨਿਆ ਇਕੱਲੀ ਪਹੁੰਚੀ। ਮੇਲਾਨਿਆ ਇਸ ਸਰਕਾਰੀ ਸਕੂਲ ਦੇ ਬੱਚਿਆਂ ਦੇ ਨਾਲ ਸਮਾਂ ਬਿਤਾ ਰਹੀ ਹੈ ਅਤੇ ਇਸ ਗੱਲ ਦਾ ਅਨੁਭਵ ਕਰ ਰਹੀ ਹਨ ਕਿ ਕੇਜਰੀਵਾਲ ਸਰਕਾਰ ਦੀ ਇਹ ਹੈਪੀਨੈੱਸ ਬੱਚਿਆਂ ਨੂੰ ਕਿਵੇਂ ਟੇਂਸ਼ਨ ਫ੍ਰੀ ਰੱਖਦੀ ਹੈ ਅਤੇ ਪੜਾਈ ਨੂੰ ਬੇਹੱਦ ਰੋਚਕ ਅੰਦਾਜ਼ ‘ਚ ਉਨ੍ਹਾਂ ਦੇ ਸਾਹਮਣੇ ਪੇਸ਼ ਕਰਦੀ ਹੈ।

Big Breaking-ਮੰਤਰੀ ਆਸ਼ੂ ਮਾਮਲੇ ‘ਚ ਕੈਪਟਨ ਦੀ ਵੱਡੀ ਕਾਰਵਾਈ

ਮੇਲਾਨਿਆ ਦੇ ਦੌਰੇ ਨੂੰ ਦੇਖਦੇ ਹੋਏ ਇਸ ਸਕੂਲ ਨੂੰ ਵਧੀਆਂ ਢੰਗ ਨਾਲ ਸਜਾਇਆ ਗਿਆ ਹੈ। ਕਲਾਸ ਰੂਮ ‘ਚ ‘Welcome First Lady Melania Trump’ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਚਾਈਲਡ ਕਾਰਨਰ ਸਜਾਇਆ ਗਿਆ ਹੈ। ਮੇਲਾਨਿਆ ਨੇ ਇੱਥੇ ਬੱਚਿਆਂ ਨਾਲ ਗੱਲ ਕੀਤੀ। ਇਸ ਦੌਰਾਨ ਕਲਾਸਰੂਮ ‘ਚ ਮੌਜੂਦ ਅਧਿਆਪਕਾਂ ਨੇ ਉਨ੍ਹਾਂ ਦੀ ਮਦਦ ਕੀਤੀ।ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਆਪਣੇ ਸਕੂਲਾਂ ‘ਚ ਹੈਪੀਨੈੱਸ ਕੋਰਸ ਲਾਗੂ ਕੀਤਾ ਹੈ। ਇਸਦੇ ਤਹਿਤ ਨਰਸਰੀ ਤੋਂ ਅਠਵੀਂ ਤੱਕ ਦੇ ਬੱਚਿਆਂ ਨੂੰ ਰੋਜ਼ਾਨਾ ਪਹਿਲਾਂ ਪੀਰੀਅਡ ‘ਚ ਯਾਨੀ ਕਿ ਲੱਗਭੱਗ 40 ਮਿੰਟ ਵਿੱਚ ਹੈਪੀਨੈੱਸ ‘ਤੇ ਧਿਆਨ ਦਿੱਤਾ ਜਾਂਦਾ ਹੈ।

ਵੱਡੀ ਖ਼ਬਰ-ਦਿੱਲੀ ‘ਚ ਭੜਕੇ ਦੰਗੇ, ਵਿਗੜਿਆ ਮਾਹੌਲ,ਟਰੰਪ ਦੇ ਆਉਣ ਪਹਿਲਾ ਸਾਜਿਸ਼!

ਹੈਪੀਨੈੱਸ ਕਲਾਸ ਵਿੱਚ ਬੱਚਿਆਂ ਵੱਲੋਂ ਯੋਗਾ ਕਰਵਾਇਆ ਜਾਂਦਾ ਹੈ। ਉਨ੍ਹਾਂ ਨੂੰ ਗਿਆਨ,ਮਨੋਰੰਜਕ ਸਬੰਧਿਤ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ। ਹੈਪੀਨੈੱਸ ਕਲਾਸ ਦਾ ਉਦੇਸ਼ ਨਰਸਰੀ ਤੋਂ 8ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਭਾਵਨਾਤਮਕ ਰੂਪ ਨਾਲ ਮਜਬੂਤ ਕਰਨਾ ਹੈ। ਇਸ ਕਲਾਸ ‘ਚ ਬੱਚਿਆਂ ਦੇ ਸੰਪੂਰਨ ਵਿਅਕਤੀਤਵ ਵਿਕਾਸ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਇਸਦੇ ਲਈ ਉਨ੍ਹਾਂ ਨੂੰ ਮੈਡੀਟੇਸ਼ਨ, ਯੋਗ ਸਿਖਾਇਆ ਜਾਂਦਾ ਹੈ।

ਦੇਖੋ ਵਿਧਾਨ ਸਭਾ ‘ਚ ਵਿਧਾਇਕਾਂ ਦੇ ਕਾਰਨਾਮੇ,ਸ਼ਰੇਆਮ ਕਰੀ ਜਾਂਦੇ ਨੇ ਆਹ ਕੰਮ,ਦੇਖ ਕੇ ਤੁਹਾਨੂੰ ਵੀ ਆ ਜਾਵੇਗੀ ਸ਼ਰਮ

ਹੈਪੀਨੈੱਸ ਕੋਰਸ ਵਿੱਚ ਬੱਚਿਆਂ ਨੂੰ ਕਹਾਣੀਆਂ ਦੇ ਜ਼ਰੀਏ ਚੰਗੀਆਂ ਗੱਲਾਂ ਸਿਖਾਈਆਂ ਜਾਂਦੀਆਂ ਹਨ। ਉਨ੍ਹਾਂ ਦੀ ਨੈਤਿਕ ਸਿੱਖਿਆ ‘ਤੇ ਧਿਆਨ ਦਿੱਤਾ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਲਾਸ ਦੇ ਜ਼ਰੀਏ ਬੱਚਿਆਂ ਵਿੱਚ ਗੁੱਸਾ, ਈਰਖਾ ਅਤੇ ਨਫਰਤ ਵਰਗੀਆਂ ਨਕਾਰਾਤਮਕ ਭਾਵਨਾਵਾਂ ਨੂੰ ਘੱਟ ਕਰਨਾ ਹੈ ਅਤੇ ਦੋਸਤੀ ਪਰਉਪਕਾਰ ਵਰਗੀਆਂ ਭਾਵਨਾਵਾਂ ਬੱਚਿਆਂ ਵਿੱਚ ਵਿਕਸਿਤ ਕਰਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button