Breaking NewsD5 specialNewsPoliticsPunjab

GYM ਖੋਲ੍ਹਣ ਬਾਰੇ ਮੁੱਖ ਮੰਤਰੀ ਦਾ ਵੱਡਾ ਬਿਆਨ | Punjab GYM

ਪਟਿਆਲਾ : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਕਾਫੀ ਲੰਬੇ ਸਮੇਂ ਤੋਂ ਲਗਾਇਆ ਗਿਆ ਲਾਕਡਾਊਨ ਹੁਣ ਖੁੱਲ੍ਹਣ ਦੀ ਦਿਸ਼ਾ ਵੱਲ ਵੱਧ ਗਿਆ ਹੈ ਅਤੇ ਸਰਕਾਰਾਂ ਵੱਲੋਂ ਵੀ ਇਸ ‘ਚ ਕਾਫੀ ਛੋਟ ਦੇ ਦਿੱਤੀ ਗਈ ਹੈ। ਜਿਸ ਦੇ ਚੱਲਦਿਆਂ ਬਾਜ਼ਾਰਾਂ ਤੋਂ ਇਲਾਵਾ ਬਹੁਤ ਸਾਰੀਆਂ ਵਪਾਰਕ ਇਕਾਈਆਂ ਲਗਭਗ ਖੁੱਲ੍ਹ ਗਈਆਂ ਹਨ ਜਦਕਿ ਨੌਜਵਾਨਾਂ ਵਲੋਂ ਕਾਫੀ ਦਿਨਾਂ ਤੋਂ ਜਿੰਮ ਖੋਲ੍ਹੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਆਨ ਲਾਈਨ ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਜਿੰਮ ਖੋਲ੍ਹਣਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਹੈ।

ਸਵੇਰੇ ਸਵੇਰੇ ਸੁਣੋ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਅਧਿਆਪਕ ਤੇ ਮਾਪੇ ਵੀ ਨੋਟ ਕਰਨ | Punjab | Students

ਇਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੰਦਿਆਂ ਜਿੰਮ ਖੋਲ੍ਹਣ ‘ਤੇ ਅਸਮਰੱਥਤਾ ਪ੍ਰਗਟਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਹ ਉਨ੍ਹਾਂ ਦਾ ਅਧਿਕਾਰ ਖੇਤਰ ਵਿਚ ਆਉਂਦਾ ਤਾਂ ਉਹ ਕੋਈ ਫ਼ੈਸਲਾ ਲੈ ਲੈਂਦੇ। ਹਾਲਾਂਕਿ ਮੁੱਖ ਮੰਤਰੀ ਨੇ ਸਾਫ ਕੀਤਾ ਕਿ ਜੇਕਰ ਹਾਲਾਤ ਠੀਕ ਰਹੇ ਤਾਂ ਬਹੁਤ ਜਲਦੀ ਜਿੰਮ ਤੋਂ ਇਲਾਵਾ ਹੋਰ ਇਕਾਈਆਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਆਖਿਆ ਕਿ ਕੋਵਿਡ-19 ਇਕ ਵਿਸ਼ਵ ਪੱਧਰੀ ਮਹਾਮਾਰੀ ਹੈ। ਉਨ੍ਹਾਂ ਕਿਹਾ ਕਿ ਜਿੰਮ ਖੋਲ੍ਹਣ ਦਾ ਅਧਿਕਾਰ ਕੇਂਦਰ ਸਰਕਾਰ ਕੋਲ ਹੈ, ਲਿਹਾਜ਼ਾ ਇਸ ‘ਤੇ ਆਖਰੀ ਫ਼ੈਸਲਾ ਵੀ ਕੇਂਦਰ ਸਰਕਾਰ ਲੈ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button