GST ਨੂੰ ਲੈ ਕੇ Rahul Gandhi ਨੇ ਘੇਰੀ ਕੇਂਦਰ ਸਰਕਾਰ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੇ ਵਿਸ਼ੇ ਨੂੰ ਲੈ ਕੇ ਮੰਗਲਵਾਰ ਨੂੰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਕਿਹਾ ਕਿ ਜੀ.ਐੱਸ.ਟੀ. ਦਾ ਇਕ ਸਲੈਬ ਅਤੇ ਘੱਟ ਦਰ ਹੋਣ ਨਾਲ ਗਰੀਬਾਂ ਅਤੇ ਮੱਧਮ ਵਰਗ ‘ਤੇ ਬੋਝ ਘੱਟ ਕਰਨ ‘ਚ ਮਦਦ ਮਿਲੇਗੀ।
AAP Punjab Cabinet : Bhagwant Mann ਦਾ ਵੱਡਾ ਫੇਰਬਦਲ! ਅੱਧੇ ਮੰਤਰੀਆਂ ਦੇ ਬਦਲੇ ਮਹਿਕਮੇ | D5 Channel Punjabi
ਉਨ੍ਹਾਂ ਨੇ ਟਵੀਟ ਕੀਤਾ,”ਸਿਹਤ ਬੀਮਾ ‘ਤੇ ਜੀ.ਐੱਸ.ਟੀ. 18 ਫੀਸਦੀ, ਹਸਪਤਾਲ ‘ਚ ਕਮਰੇ ‘ਤੇ ਜੀ.ਐੱਸ.ਟੀ. 18 ਫੀਸਦੀ। ਹੀਰੇ ‘ਤੇ ਜੀ.ਐੱਸ.ਟੀ. 1.5 ਫੀਸਦੀ। ‘ਗੱਬਰ ਸਿੰਘ ਟੈਕਸ’ ਇਸ ਗੱਲ ਦਾ ਦੁਖ਼ਦ ਯਾਦ ਦਿਵਾਉਂਦਾ ਹੈ ਕਿ ਪ੍ਰਧਾਨ ਮੰਤਰੀ ਕਿਸ ਦਾ ਖਿਆਲ ਰੱਖਦੇ ਹਨ।” ਰਾਹੁਲ ਨੇ ਕਿਹਾ,”ਇਕ ਸਲੈਬ ਅਤੇ ਘੱਟ ਦਰ ਵਾਲੀ ਜੀ.ਐੱਸ.ਟੀ. ਨਾਲ ਗਰੀਬਾਂ ਅਤੇ ਮੱਧਮ ਵਰਗ ‘ਤੇ ਬੋਝ ਘੱਟ ਕਰਨ ‘ਚ ਮਦਦ ਮਿਲੇਗੀ।” ਕਾਂਗਰਸ ਨੇ ਪਿਛਲੇ ਦਿਨੀਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਮੌਜੂਦਾ ਜੀ.ਐੱਸ.ਟੀ. ਨੂੰ ਰੱਦ ਕੀਤੇ ਜਾਵੇ ਅਤੇ ਇਕ ਸਲੈਬ ਅਤੇ ਘੱਟ ਦਰ ਵਾਲੀ ਜੀ.ਐੱਸ.ਟੀ. ਲਾਗੂ ਕੀਤੀ ਜਾਵੇ।
GST on Health Insurance: 18%
GST on Hospital Room: 5%
GST on Diamonds: 1.5%‘Gabbar Singh Tax’ is a painful reminder of who the PM cares for.
A single, low GST rate will reduce compliance costs, prevent govt from playing favourites & ease burden on poor & middle class families.
— Rahul Gandhi (@RahulGandhi) July 5, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.