D5 specialIndiaNewsPunjab

ਅਸਮਾਨੀ ਬਿਜਲੀ ਨੇ ਢਾਹਿਆ ਪਸ਼ੂਆਂ ‘ਤੇ ਭਾਰੀ ਕਹਿਰ

ਅਸਮਾਨੀ ਬਿਜਲੀ ਨੇ ਪਸ਼ੂਆਂ ‘ਤੇ ਬਹੁਤ ਹੀ ਭਾਰੀ ਕਹਿਰ ਢਾਹਿਆ |ਬੀਤੀ ਰਾਤ ਪਠਾਨਕੋਟ ਜ਼ਿਲ੍ਹੇ ਦੇ ਸ਼ਾਹਪੁਰਕੰਡੀ ਇਲਾਕੇ ‘ਚ ਬਿਜਲੀ ਕਾਰਨ ਪਸ਼ੂਆਂ ਦਾ ਬਹੁਤ ਹੀ ਨੁਕਸਾਨ ਹੋ ਗਿਆ |ਹਿਮਾਚਲ ਤੋਂ ਮੈਦਾਨੀ ਇਲਾਕਿਆਂ ‘ਚ ਆਪਣੀਆਂ ਭੇਡਾਂ-ਬੱਕਰੀਆਂ ਚਾਰਨ ਆਏ ਚਰਵਾਹਿਆਂ ਨੂੰ ਕਰੀਬ 5 ਲੱਖ ਰੁਪਏ ਤਕ ਦਾ ਨੁਕਸਾਨ ਹੋਇਆ ਹੈ। ਅਸਮਾਨੀ ਬਿਜਲੀ ਡਿੱਗਣ ਨਾਲ ਚਰਵਾਹਿਆਂ ਦੇ 40 ਪਸ਼ੂਆਂ ਦੀ ਮੌਤ ਹੋ ਗਈ।

ਇਹ ਵੀ ਦੇਖੋ…. ਕੈਨੇਡਾ ਸਰਕਾਰ ਦਾ ਸਿੱਖਾਂ ਲਈ ਵੱਡਾ ਤੋਹਫ਼ਾ, ਸਿੱਖਾਂ ‘ਚ ਖੁਸ਼ੀ ਦੀ ਲਹਿਰ

ਇਸ ਨੁਕਸਾਨ ਤੋਂ ਬਾਅਦ ਚਰਵਾਹੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਚਰਵਾਹੇ ਹਰ ਸਾਲ ਹਿਮਾਚਲ ਤੋਂ ਮੈਦਾਨੀ ਇਲਾਕਿਆਂ ‘ਚ ਪਸ਼ੂ ਲੈ ਕੇ ਆਉਂਦੇ ਹਨ। ਉਨ੍ਹਾਂ ਨੇ ਵੀ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਚਰਵਾਹਿਆਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਚਰਵਾਹਾ ਇਸੇ ਕਾਰੋਬਾਰ ਨਾਲ ਆਪਣੇ ਪਰਿਵਾਰ ਦਾ ਪਾਲਣ ਕਰਦਾ ਹੈ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button