Breaking NewsD5 specialInternationalNews

Germany ‘ਚ 3 ਮਹੀਨੇ ਬਾਅਦ Corona ਮਾਮਲਿਆਂ ‘ਚ ਗਿਰਾਵਟ ਦਰਜ

ਬਰਲਿਨ : ਜਰਮਨੀ ‘ਚ ਅਕਤੂਬਰ 2020 ਤੋਂ ਬਾਅਦ ਪਹਿਲੀ ਬਾਅਦ ਕੋਰੋਨਾ ਵਾਇਰਸ ਮਾਮਲਿਆਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਏਜੰਸੀ ਨੇ ਇਸਦੀ ਜਾਣਕਾਰੀ ਦਿੱਤੀ। ਇੱਥੇ ਸੱਤ ਦਿਨਾਂ ਦੇ ਅੰਦਰ ਪਾਏ ਗਏ ਨਵੇਂ ਸੰਕਰਮਣਾਂ ਦੀ ਗਿਣਤੀ ਕ੍ਰਿਸਮਿਸ ਤੋਂ ਠੀਕ ਪਹਿਲੇ ਚਰਮ ‘ਤੇ ਸੀ।

ਲਓ ਜੀ! ਕਸੂਤਾ ਫਸਿਆ ਦੀਪ ਸਿੱਧੂ! ਆਹ ਬੰਦੇ ਦਾ ਮੋਟਰਸਾਈਕਲ ਲੈਕੇ ਹੋਇਆ ਸੀ ਫਰਾਰ! ਵੱਡੇ ਆਗੂ ਨੇ ਖੋਲ੍ਹੇ ਭੇਤ!

ਰਾਬਰਟ ਕੋਚ ਇੰਸਟੀਚਿਊਟ (ਆਰਕੇਆਈ) ਅਨੁਸਾਰ ਰੋਜ਼ਾਨਾ ਕੋਰੋਨਾ ਸੰਕਰਮਣ ਵੀਰਵਾਰ ਨੂੰ ਪਿਛਲੇ ਹਫ਼ਤੇ ਦੇ ਪੱਧਰ ਤੋਂ 17,553 ਮਾਮਲੇ ਦਰਜ ਕੀਤੇ ਗਏ। ਜਰਮਨੀ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਗਿਣਤੀ ਵਧ ਕੇ 2,194,562 ਪਹੁੰਚ ਗਈ ਹੈ। ਆਰਕੇਆਈ ਨੇ ਕਿਹਾ ਕਿ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ, ਵੀਰਵਾਰ ਨੂੰ 941 ਰਹੀ, ਜੋ ਸਭ ਤੋਂ ਜਿਆਦਾ ਹੈ।

ਸਿੰਘੂ ਬਾਰਡਰ ‘ਤੇ ਹੋਈ ਹਿੰਸਾ ਦਾ ਸੱਚ ! ਕਿਸਾਨ ਆਗੂ ਦੇ ਵੱਡੇ ਖੁਲਾਸੇ!

ਆਰਕੇਆਈ ਅਨੁਸਾਰ ਜਰਮਨੀ ‘ਚ ਹੁਣ ਤੱਕ ਇਸ ਹੱਤਿਆਰੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 55,450 ਪਹੁੰਚ ਗਈ ਹੈ। ਦੇਸ਼ ‘ਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ, ਜਰਮਨੀ ‘ਚ ਨਵੰਬਰ 2020 ਦੀ ਸ਼ੁਰੂਆਤ ‘ਚ ਦੂਜੀ ਵਾਰ ਲਾਕਡਾਊਨ ਲਗਾਇਆ ਗਿਆ। ਜਰਮਨੀ ‘ਚ ਗੈਰ – ਜ਼ਰੂਰੀ ਦੁਕਾਨਾਂ, ਸਕੂਲ ਅਤੇ ਰੈਸਟੋਰੈਂਟ ਬੰਦ ਹਨ ਅਤੇ ਸਖ਼ਤ ਸੰਪਰਕ ਰੋਕ ਲਾਗੂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button