Breaking NewsD5 specialNewsPunjab

ਹੁਣੇ ਹੁਣੇ ਆਈ ਵੱਡੀ ਖ਼ਬਰ , ਗੈਂਗਸਟਰ ਹੈਰੀ ਚੀਮਾ ਦੀ ਮੌਤ (ਵੀਡੀਓ)

ਚੰਡੀਗੜ੍ਹ : ਕੁੜੀ ਨੂੰ ਹੋਟਲ ‘ਚ ਸੱਦ ਕੇ ਬਲਾਤਕਾਰ ਕਰਨ ਤੋਂ ਬਾਅਦ ਪੁਲਿਸ ਨੂੰ ਦੇਖ ਕੇ ਤੀਜੀ ਮੰਜ਼ਿਲ ਤੋਂ ਛਾਲ ਮਾਰਨ ਵਾਲੇ ਗੈਂਗਸਟਰ ਹਰਜੋਤ ਸਿੰਘ ਚੀਮਾ ਉਰਫ ਹੈਰੀ ਦੀ ਵੀਰਵਾਰ ਨੂੰ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਦੱਸ ਦੇਈਏ ਕਿ ਹੈਰੀ ਚੀਮਾ ਨੇ ਬੀਤੇ ਦਿਨੀਂ ਇਕ ਕੁੜੀ ਨੂੰ ਪਾਰਟੀ ਦੇ ਬਹਾਨੇ ਇਕ ਹੋਟਲ ‘ਚ ਬੁਲਾ ਲਿਆ ਅਤੇ ਉਸ ਨਾਲ ਬਲਾਤਕਾਰ ਕੀਤਾ, ਜਿਸ ਬਾਰੇ ਪੁਲਸ ਨੂੰ ਪਤਾ ਲੱਗ ਗਿਆ। ਜਦੋਂ ਪੁਲਿਸ ਉੱਥੇ ਮੌਕੇ ‘ਤੇ ਪੁੱਜੀ ਤਾਂ ਹੈਰੀ ਚੀਮਾ ਨੇ ਖੁਦ ਨੂੰ ਬਚਾਉਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀਂ ਹੋ ਗਿਆ।

Read Also ਗੈਂਗਸਟਰ ਨੂੰ ਜਦੋਂ ਪੁਲਿਸ ਨੇ ਪਾਇਆ ਘੇਰਾ (ਵੀਡੀਓ)

ਪੁਲਿਸ ਨੇ ਜ਼ਖਮੀਂ ਹਾਲਤ ‘ਚ ਹੀ ਹੈਰੀ ਚੀਮਾ ਨੂੰ ਸੈਕਟਰ-32 ਦੇ ਹਸਪਤਾਲ ‘ਚ ਭਰਤੀ ਕਰਾਇਆ ਸੀ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ, ਜਿਸ ਦੇ ਚੱਲਦਿਆਂ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਇਹ ਵੀ ਦੱਸਣਯੋਗ ਹੈ ਕਿ ਹੈਰੀ ਖਿਲਾਫ ਪੰਜਾਬ ਤੇ ਯੂ. ਪੀ. ‘ਚ 14 ਅਪਰਾਧਿਕ ਮਾਮਲੇ ਦਰਜ ਸਨ। ਉਸ ਖਿਲਾਫ ਪੰਜਾਬ ‘ਚ ਕਤਲ ਦੀ ਕੋਸ਼ਿਸ਼, ਆਨਰਜ਼ ਐਕਟ ਵਰਗੇ 12 ਅਪਰਾਧਿਕ ਕੇਸ ਦਰਜ ਸਨ, ਜਦੋਂ ਕਿ ਯੂ. ਪੀ. ‘ਚ ਵੀ ਉਸ ਦੇ ਖਿਲਾਫ 2 ਕੇਸ ਦਰਜ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button