IndiaNewsTop News

ਭਾਰਤੀ ਪੁਰਾਤੱਤਵ ਵਿਭਾਗ ਦੀਆਂ ਇਮਾਰਤਾਂ ‘ਚ ‘World Heritage’ ਦਿਵਸ ‘ਤੇ ‘Free Entry’ ਦੇ ਹੁਕਮ ਜਾਰੀ

ਦਿੱਲੀ  – ਭਾਰਤੀ ਪੁਰਾਤੱਤਵ ਸਰਵੇਖਣ  ਵਿਭਾਗ ਨੇ ਇੱਕ ਨੋਟਿਸ ਜਾਰੀ ਕਰਦਿਆਂ ਇਹ ਹੁਕਮ ਦਿੱਤੇ ਹਨ ਕਿ ਇਸ ਵਿਭਾਗ  ਦੇ ਰੱਖ ਰਖਾਅ ਹੇਠ ਆਉਂਦੀਆਂ ਇਤਿਹਾਸਕ  ਇਮਾਰਤਾਂ ਅਤੇ ਸਥਾਨਾਂ ਨੂੰ ਵੇਖਣ ਜਾਣ ਲਈ ਆਮ ਜਨਤਾ ਅਤੇ ਸੈਲਾਨੀਆਂ ਲਈ ਕੱਲ੍ਹ  ‘ਵਰਲਡ  ਹੈਰੀਟੇਜ ਦਿਵਸ’ (World Heritage Day- April 18)  ਦੇ ਮੌਕੇ ਤੇ  ਮੁਫ਼ਤ ਐਂਟਰੀ ਕਰਨ ਦਿੱਤੀ ਜਾਵੇਗੀ।

ਇਸ ਦਾ ਮਤਲਬ ਇਹ ਹੈ ਕਿ  ਇਤਿਹਾਸਕ ਇਮਾਰਤਾਂ ਜਾਂ ਫਿਰ ਸਥਾਨਾਂ  ਨੂੰ ਵੇਖਣ ਜਾਣ ‘ਤੇ ਜਿਹੜੀ ਫੀਸ ਅੰਦਰ ਜਾਣ ਲਈ ‘ਪਾਸ’ ਬਣਵਾਉਣ ਲਈ  ਰੱਖੀ ਗਈ ਹੈ , ਉਹ ਕੱਲ੍ਹ ਨਹੀਂ ਲਈ ਜਾਵੇਗੀ। ਭਾਰਤੀ ਪੁਰਾਤੱਤਵ  ਸਰਵੇਖਣ ਮਹਿਕਮੇ ਵੱਲੋਂ ਜਾਰੀ ਕੀਤੇ ਗਏ ਇਸ  ਨੋਟਿਸ  ਵਿੱਚ ਦੱਸਿਆ ਗਿਆ ਹੈ ਕਿ ਇਹ ਹੁਕਮ  ਅਗਲੇ ਸਾਲ  31 ਮਾਰਚ ਤੱਕ ਲਾਗੂ ਰਹਿਣਗੇ। ਇਸ ਲਿਸਟ ਵਿੱਚ  21 ਵੱਖ ਵੱਖ  ਖ਼ਾਸ ਦਿਹਾੜਿਆਂ ਦੀ ਸੂਚੀ ਹੈ ਅਤੇ ਇਨ੍ਹਾਂ ਦਿਨਾਂ ਤੇ  ਪੂਰੇ ਭਾਰਤ ਵਿੱਚ  ਜਿੱਥੇ ਕਿਤੇ ਵੀ ਵਿਭਾਗ ਦੇ ਹੇਠ ਆਉਂਦੀਆਂ ਇਤਿਹਾਸਕ  ਇਮਾਰਤਾਂ ਜਾਂ ਸਥਾਨ ਹਨ, ਉਨ੍ਹਾਂ ਥਾਂਵਾਂ ਤੇ ਵੇਖਣ ਜਾਣ ਲਈ ਕਿਸੇ ਤਰ੍ਹਾਂ ਦੀ ਫੀਸ ਨਹੀਂ ਵਸੂਲੀ ਜਾਵੇਗੀ  ਅਤੇ ‘ਐਂਟਰੀ ਫ੍ਰੀ’ (Free Entry) ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button