InternationalTop News

France ਵਿਚ 2 ਪੰਜਾਬੀ ਨੌਜਵਾਨਾਂ ਦੀ ਮੌਤ

ਫ਼ਰਾਂਸ ਦੀ ਰਾਜਧਾਨੀ ਪੈਰਿਸ ਅਤੇ ਨਾਲ ਲਗਦੇ ਇਲਾਕੇ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਵੱਖ-ਵੱਖ ਕਾਰਨਾਂ ਕਰ ਕੇ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਨੌਜਵਾਨਾਂ ਦੀ ਸ਼ਨਾਖ਼ਤ ਅੰਮ੍ਰਿਤਸਰ ਦੇ 22 ਸਾਲਾ ਆਯੁਸ਼ ਵਰਮਾ ਅਤੇ ਜਲੰਧਰ ਦੇ 42 ਸਾਲਾ ਨਰਿੰਦਰ ਕੁਮਾਰ ਵਜੋਂ ਕੀਤੀ ਗਈ ਹੈ।22 ਸਾਲ ਦਾ ਆਯੁਸ਼ ਵਰਮਾ ਸਮੁੰਦਰ ਵਿਚ ਡੁੱਬਿਆ ਪ੍ਰਾਪਤ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਕੋਟ ਖ਼ਾਲਸਾ ਮੁਹੱਲੇ ਨਾਲ ਸਬੰਧਤ ਆਯੁਸ਼ ਵਰਮਾ ਕੁਝ ਸਮਾਂ ਪਹਿਲਾਂ ਹੀ ਬਿਹਤਰ ਭਵਿੱਖ ਦੀ  ਭਾਲ ਵਿਚ ਫ਼ਰਾਂਸ ਪੁੱਜਾ ਅਤੇ ਮਾਰਸੀ ਇਲਾਕੇ ਵਿਚ ਸਮੁੰਦਰ ਦੀਆਂ ਉਚੀਆਂ ਛੱਲਾਂ ਵਿਚ ਘਿਰ ਗਿਆ ਅਤੇ ਮੁੜ ਬਾਹਰ ਨਾ ਆ ਸਕਿਆ। ਦੂਜਾ ਮਾਮਲਾ ਜਲੰਧਰ ਦੇ ਰੁੜਕਾ ਕਲਾਂ ਤੋਂ ਪੈਰਿਸ ਪੁੱਜੇ ਨਰਿੰਦਰ ਕੁਮਾਰ ਨਾਲ ਸਬੰਧਤ ਹੈ ਜਿਸ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਨਰਿੰਦਰ ਕੁਮਾਰ ਨੇ ਭੇਤਭਰੇ ਹਾਲਾਤ ਵਿਚ ਦਮ ਤੋੜਿਆ23 ਅਤੇ 24 ਅਕਤੂਬਰ ਦੀ ਦਰਮਿਆਨੀ ਰਾਤ ਵਾਪਰੇ ਘਟਨਾਕ੍ਰਮ ਦੀ ਪੁਲਿਸ ਪੜਤਾਲ ਕਰ ਰਹੀ ਹੈ। ਦੂਜੇ ਪਾਸੇ ਪੀੜਤ ਪਰਵਾਰਾਂ ਅਤੇ ਵੱਖ ਵੱਖ ਸਮਾਜ ਸੇਵਾ ਜਥੇਬੰਦੀਆਂ ਵੱਲੋਂ ਆਯੁਸ਼ ਵਰਮਾ ਤੇ ਨਰਿੰਦਰ ਕੁਮਾਰ ਦੀਆਂ ਦੇਹਾਂ ਪੰਜਾਬ ਲਿਆਉਣ ਵਿਚ ਮਦਦ ਕਰਨ ਦੀ ਅਪੀਲ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button