PunjabTop News

Firozpur News : ਗੈਂਗਸਟਰ ਲਾਰੈਂਸ ਬਿਸ਼ਨੋਈ ‘ਤੇ ਗੈਂਗਸਟਰ ਦੀਪਕ ਟੀਨੂੰ ਵੱਲੋਂ ਵਿਦੇਸ਼ੀ ਨੰਬਰਾਂ ਤੋਂ ਫ਼ੋਨ ਕਰਕੇ ਮੰਗੀ ਜਾ ਰਹੀ ਹੈ ਫਿਰੌਤੀ, FIR ਦਰਜ

ਫ਼ਿਰੋਜ਼ਪੁਰ : ਪੰਜਾਬ ਦੀ ਜੇਲ੍ਹਾਂ ਵਿਚ ਕੈਂਦੀਆਂ ਕੋਲੋ ਚੈਕਿੰਗ ਦੌਰਾਨ ਲਗਾਤਾਰ ਫੋਨ ਪੱਕੜਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਕਈ ਨਾਂਮੀ ਗੈਂਗਸਟਰਾਂ ਵੱਲੋਂ ਜੇਲ੍ਹ ਦੇ ਅੰਦਰ ਹੀ ਆਪਣੇ ਨੈਟਵਰਕ ਰਾਹੀ ਫਿਰੋਤੀ ਲੈਣ ਦੀ ਵਾਰਦਾਤ ਨੂੰ ਅੰਜਾਮ ਦਿਤਾ ਜਾ ਰਿਹਾ ਹੈ। ਹੁਣ ਖ਼ਬਰ ਫ਼ਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਕਿ ਕਰੋੜਾਂ ਰੁਪਏ ਦੀ ਫਿਰੌਤੀ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਫ਼ਿਰੋਜ਼ਪੁਰ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਦੀਪਕ ਟੀਨੂੰ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ।

Mohali News : ਕਰੋੜਾਂ ਦੀ ਕਾਰ ਖਰੀਦਕੇ ਮਾਲਕ ਨੇ ਕੀਤੇ ਤਾੜ-ਤਾੜ ਫਾਇਰ, ਪੁਲਿਸ ਦਾ ਐਕਸ਼ਨ | D5 Channel Punjabi

ਥਾਣਾ ਕੁੱਲਗੜੀ ਪੁਲਿਸ ਅਨੁਸਾਰ ਸ਼ਿਕਾਇਤਕਰਤਾ ਸੁਖਬੀਰ ਸਿੰਘ ਬਰਾੜ ਜੋ ਐੱਮ.ਈ.ਐੱਸ. ਵਿਚ ਠੇਕੇਦਾਰ ਹੈ, ਨੂੰ ਵਿਦੇਸ਼ੀ ਨੰਬਰਾਂ ਤੋਂ ਗੈਂਗਸਟਰ ਦੀਪਕ ਟੀਨੂੰ ਤੇ ਲਾਰੈਂਸ ਬਿਸ਼ਨੋਈ ਵਲੋਂ ਉਨ੍ਹਾਂ ਅਨੁਸਾਰ ਕੰਮ ਕਰਨ ਜਾਂ ਕਰੋੜ ਰੁਪਏ ਛਿਮਾਹੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਅਤੇ ਬਿਆਨਾਂ ‘ਚ ਦੱਸਿਆ ਸੀ ਕਿ ਉਸ ਨੂੰ 3 ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਨਾ ਦੇਣ ‘ਤੇ ਜਾਣੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।

Punjab Irrigation Scam : ਸਿੰਜਾਈ ਘੁਟਾਲੇ ’ਚ Vigilance ਦਾ ਐਕਸ਼ਨ, ਸੱਦਿਆ ਵੱਡਾ ਅਫ਼ਸਰ ! ਵੱਡੇ ਖੁਲਾਸੇ !

ਉਸ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਖ਼ੁਦ ਨੂੰ ਦੀਪਕ ਟੀਨੂੰ ਦੱਸਿਆ , ਜੋ ਕਿ ਅੰਬਾਲਾ ਜੇਲ੍ਹ ‘ਚ ਬੰਦ ਸੀ। ਧਮਕੀ ਦਿੰਦਿਆਂ ਉਸ ਨੇ ਕਿਹਾ ਕਿ ਬੰਦੇ ਦਾ ਪੁੱਤ ਬਣ ਕੇ ਸਾਡੇ ਮੁਤਾਬਕ ਕੰਮ ਕਰ ਨਹੀਂ ਤਾਂ ਪਰਿਵਾਰ ਸਮੇਤ ਉਸ ਨੂੰ ਮਾਰ ਦਿੱਤਾ ਜਾਵੇਗਾ। ਜਦੋਂ ਸ਼ਿਕਾਇਤ ਕਰਤਾ ਨੇ ਫਿਰੌਤੀ ਮੰਗਣ ਵਾਲੇ ਤੋਂ ਪੁੱਛਿਆ ਕਿ ਮੈਂ ਆਪਣੀ ਕਮਾਈ ‘ਚੋਂ ਪੈਸੇ ਕਿਉਂ ਦੇਵਾਂ ? ਤਾਂ ਧਮਕੀ ਦੇਣ ਵਾਲੇ ਨੇ ਕਾਨਫਰੰਸ ਕਾਲ ‘ਤੇ ਲਾਰੈਂਸ ਬਿਸ਼ਨੋਈ ਨਾਮ ਦੇ ਵਿਅਕਤੀ ਨਾਲ ਗੱਲ ਕਰਵਾਈ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਜਾਵੇ ਟੀਨੂੰ ਕਹਿ ਰਿਹਾ ਹੈ , ਉਸ ਮੁਤਾਬਕ ਕੰਮ ਕਰੇ ਨਹੀਂ ਤਾਂ ਜਾਨੋਂ ਮਾਰ ਦੇਵਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button