Breaking NewsD5 specialNewsPunjab

ਲਓ ਜੀ POLICE ਨੇ ਇੱਕ ਹੋਰ ਨਕਲੀ ਸ਼ਰਾਬ ਫੈਕਟਰੀ ਫੜੀ, ਹੁਣ ਨਈਂ ਸ਼ਰਾਬ ਤਸਕਰਾਂ ਦੀ ਖੈਰ, ਮੌਕੇ ਦੀਆਂ LIVE ਤਸਵੀਰਾਂ

ਅਜਨਾਲਾ: ਨਕਲੀ ਸ਼ਰਾਬ ਮਾਫੀਆਂ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਸਤਰਕ ਹੁੰਦੀ ਨਜ਼ਰ ਆ ਰਹੀ ਹੈ। ਬੀਤੇ ਦਿਨੀ ਪਟਿਆਲਾ ਪੁਲਿਸ ਵੱਲੋਂ ਨਕਲੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਸੀ। ਹੁਣ ਅਜਨਾਲਾ ਪੁਲਿਸ ਵੱਲੋਂ ਪਿੰਡ ਕੋਟਲੀ ਸੱਕੇਵਾਲੀ ‘ਚ ਮਾਰੇ ਗਏ ਛਾਪੇ ‘ਚ ਦੇਸੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਸੈਂਕੜੇ ਲੀਟਰ ਲਾਹਣ ਦੇ ਨਾਲ ਸ਼ਰਾਬ ਬਣਾਉਣ ਦਾ ਸਾਮਾਨ ਵੀ ਬਰਾਮਦ ਕੀਤਾ।

NEWS BULLETIN, ਲੰਮੇ ਸਮੇਂ ਬਾਅਦ DHINDSA ਦਾ ਵੱਡਾ ਬਿਆਨ, ਅਧਿਆਪਕਾਂ ਦੀ ਡਿਊਟੀ ਲਾਕੇ ਫਸੀ ਸਰਕਾਰ

ਇਸ ਸਬੰਧੀ ਪੁਲਿਸ ਥਾਣਾ ਰਾਜਾਸਾਂਸੀ ਦੇ ਥਾਣੇਦਾਰ ਮਨਮੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਤੇ ਆਬਕਾਰੀ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ ਸੀ ਜਿਸ ਵਿੱਚ ਸ਼ਰਾਬ ਦੀ ਮਿੰਨੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਮਕਾਨ ਮਾਲਕ ਗੁਰਸੇਵਕ ਸਿੰਘ ਤੇ ਉਸ ਦੀ ਪਤਨੀ ਅਤੇ ਦੋ ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਗੁਰਸੇਵਕ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button