PunjabTop News

ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਮੂੜ ਕਰਨਗੇ ਰੇਲ ਚੱਕਾ ਜਾਮ

ਬਟਾਲਾ : ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੱਜ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਦੁਪਹਿਰ ਕਰੀਬ 1 ਵਜੇ ਤੋਂ ਬਟਾਲਾ ਰੇਲਵੇ ਸਟੇਸ਼ਨ ਤੇ ਅੰਮ੍ਰਿਤਸਰ – ਪਠਾਨਕੋਟ ਰੇਲਵੇ ਟਰੈਕ ਤੇ ਅਣਮਿਥੇ ਸਮੇ ਲਈ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਦੀਆਂ ਕਈ ਮੰਗਾਂ ਹੱਲੇ ਤੱਕ ਵਿਚਕਾਰ ਹੀ ਲੱਟਕ ਰਹੀਆਂ ਹਨ। ਭਾਵੇ ਉਹ ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਕਲਣ ਵਾਲੇ ਹਾਈਵੇ ਲਈ ਕਿਸਾਨਾਂ ਦੀ ਐਕੁਆਇਰ ਜਮੀਨਾਂ ਦੇ ਇੱਕਸਾਰ ਤੇ ਵਾਜ਼ਿਬ ਮੁਆਵਜੇ ਨਾ ਮਿਲਣ ਜਾਂ ਕਣਕ ਦੀ ਖਰੀਦ ਵਿੱਚ ਛੋਟ ਦੇਣ ਆਦਿ।

ਇਸ ਬਾਰੇ ਵਧੇਰੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਬਟਾਲਾ ਰੇਲਵੇ ਸਟੇਸ਼ਨ ਤੇ ਮੋਰਚਾ ਲੱਗੇਂਗਾ। ਜਿਸ ਵਿਚ ਉਨ੍ਹਾਂ ਵੱਲੋਂ ਕੱਟੜਾ ਉਨਾਂ ਐਕਸਪ੍ਰੈਸ ਵੇਅ ਦਾ ਯੋਗ ਮੁਆਵਜ਼ਾ, ਗੰਨੇ ਦੀ ਬਕਾਇਆ ਰਾਸ਼ੀ, ਮਾਰੀਆਂ ਗਈਆਂ ਫਸਲਾਂ ਦਾ ਮੁਆਫਜਾ 50 ਹਜ਼ਾਰ ਪ੍ਰਤੀ ਏਕੜ,ਕਣਕ ਦੀ ਖਰੀਦ ਵਿੱਚ ਛੋਟ ਦੇਣ , ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਸਬੰਧਿਤ ਮੰਗਾਂ ਆਦਿ ਨੂੰ ਲੇ ਕੇ ਮੋਰਚਾ ਲੱਗਾਇਆ ਜਾਵੇਗਾ। ਕਿਸਾਨਾਂ ਦੇ ਐਲਾਨ ਤੋਂ ਬਾਅਦ ਬਟਾਲਾ ਰੇਲਵੇ ਸਟੇਸ਼ਨ ‘ਤੇ ਭਾਰੀ ਪੁਲਿਸ ਫੋਰਸ ਦੇਖਣ ਨੂੰ ਮਿਲ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button