NewsPunjabTop News

ਪਹਿਲਾਂ ਤੋਂ ਆਰਥਿਕ ਮੰਦਹਾਲੀ ਦੇ ਸਿ਼ਕਾਰ ਕਿਸਾਨਾਂ ਨੂੰ ਘੱਟ ਝਾੜ ਨੇ ਲੱਕ ਤੋੜਵੀਂ ਸੱਟ ਮਾਰੀ: ਢੀਂਡਸਾ

ਪੰਜਾਬ ਤੇ ਕੇਂਦਰ ਸਰਕਾਰ ਕਿਸਾਨਾਂ ਦੇ ਆਰਥਿਕ ਘਾਟੇ ਦੀ ਭਰਪਾਈ ਲਈ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇ: ਪਰਮਿੰਦਰ ਸਿੰਘ ਢੀਂਡਸਾ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਇਸ ਸੀਜਨ ਵਿੱਚ ਕਣਕ ਦਾ ਝਾੜ ਬਹੁਤ ਘੱਟ ਨਿਕਲਣ `ਤੇ ਕਿਸਾਨਾਂ ਨੂੰ ਪੈ ਰਹੇ ਆਰਥਿਕ ਘਾਟੇ ਦੀ ਭਰਪਾਈ ਲਈ ਘੱਟੋ-ਘੱਟ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਕੀਤੀ ਹੈ।

ਇਥੇ ਜਾਰੀ ਬਿਆਨ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਸੀਜਨ ਕਣਕ ਦੀ ਝਾੜ ਬਹੁਤ ਘਟ ਨਿਕਲਣ ਕਾਰਨ ਕਿਸਾਨ ਬਹੁਤ ਚਿੰਤਤ ਹਨ। ਕਣਕ ਦੀ ਬਿਜਾਈ ਤੋਂ ਬਾਅਦ ਲਗਾਤਾਰ ਕਈਂ ਦਿਨ ਹੋਈ ਬਾਰਿਸ਼ ਤੇ ਮੌਸਮ ਵਿੱਚ ਅਚਾਨਕ ਆਈ ਤਬਦੀਲੀ ਕਾਰਨ ਕਣਕ ਦਾ ਝਾੜ ਪਿਛਲੇ ਸੀਜਨ ਨਾਲੋਂ ਤੀਹ ਤੋਂ ਚਾਲੀ ਪ੍ਰਤੀਸ਼ਤ ਘੱਟ ਨਿਕਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੀਹ ਕੁਇੰਟਲ ਪ੍ਰਤੀ ਏਕੜ ਦੇ ਕਰੀਬ ਨਿਕਲਣ ਵਾਲੀ ਕਣਕ ਮਹਿਜ਼ ਬਾਰਾਂ ਤੋਂ ਚੌਦਾਂ ਕੁਇੰਟਲ ਪ੍ਰਤੀ ਏਕੜ ਹੀ ਨਿਕਲ ਰਹੀ ਹੈ। ਜਿਸ ਕਾਰਨ ਅੰਨਦਾਤੇ ਦੀਆਂ ਉਮੀਦਾਂ `ਤੇ ਪਾਣੀ ਫਿਰ ਗਿਆ ਹੈ ਅਤੇ ਇਨ੍ਹੀ ਕੁ ਆਮਦਨ ਨਾਲ ਤਾਂ ਕਿਸਾਨਾਂ ਦੀ ਫਸਲ `ਤੇ ਲੱਗੀ ਲਾਗਤ ਵੀ ਪੂਰੀ ਨਹੀ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦੇ ਸਿ਼ਕਾਰ ਕਿਸਾਨਾਂ ਨੂੰ ਘੱਟ ਝਾੜ ਨੇ ਲੱਕ ਤੋੜਵੀਂ ਸੱਟ ਮਾਰੀ ਹੈ। ਕੁਦਰਤੀ ਆਫ਼ਤ ਦੀ ਸਭ ਤੋਂ ਵਧ ਮਾਰ ਠੇਕੇ `ਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਨੂੰ ਪਈ ਹੈ ਕਿਉਂਕਿ ਉਨ੍ਹਾਂ ਦੇ ਤਾਂ ਠੇਕੇ ਦੇ ਪੈਸੇ ਵੀ ਪੂਰੇ ਨਹੀ ਹੋ ਰਹੇ ਹਨ ਅਤੇ ਜਦਕਿ ਬਾਕੀ ਖਰਚੇ ਅਲੱਗ ਰਹਿ ਜਾਂਦੇ ਹਨ।

ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਨਦਾਤੇ ਨੂੰ ਪੈਣ ਵਾਲੇ ਆਰਥਿਕ ਘਾਟੇ ਦੀ ਪੂਰਤੀ ਲਈ ਘੱਟੋ-ਘੱਟ ਪੰਜ ਸੌ ਰੁਪਏ ਪ੍ਰਤੀ ਕੁਅੰਇਟਲ ਬੋਨਸ ਦਿੱਤਾ ਜਾਵੇ ਤਾਂ ਕਿ ਤਬਾਹੀ ਕਿਨਾਰੇ ਜਾ ਪਹੁੰਚੀ ਕਿਸਾਨੀ ਨੂੰ ਬਚਾਇਆ ਜਾ ਸਕੇ। ਢੀਂਡਸਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੀ ਭਲਾਈ ਲਈ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ `ਤੇ ਵੀ ਜ਼ੋਰ ਪਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button