Breaking NewsD5 specialNewsPunjab

Faridkot | Latest News | ਨਵਾਂ ਮੋੜ, ਸੁਣੋ ਕੀ ਕਿਹਾ ਵਕੀਲ ਨੇ

ਫਰੀਦਕੋਟ : ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਿਤ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਪਾਵਨ ਸਰੂਪ ਚੋਰੀ ਹੋਣ ਦੀ ਘਟਨਾ ‘ਚ ਪੰਜਾਬ ਪੁਲਿਸ ਦੀ ਐਸਆਈਟੀ ਵੱਲੋਂ 7 ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਅਤੇ ਡੇਰਾ ਮੁਖੀ ਸਮੇਤ ਡੇਰਾ ਕਮੇਟੀ ਦੇ ਤਿੰਨ ਮੈਬਰਾਂ ਨੂੰ ਨਾਮਜ਼ਦ ਕਰਕੇ 11 ਦੇ ਖਿਲਾਫ ਚਲਾਣ ਪੇਸ਼ ਕੀਤੇ ਜਾਣ ਦੇ ਮਾਮਲੇ ‘ਚ ਨਵਾਂ ਵਿਵਾਦ ਖੜਾ ਹੋ ਗਿਆ ਹੈ।

ਮਾਝੀ ਨੇ ਸਬੂਤਾਂ ਸਣੇ ਕੀਤਾ ਵੱਡਾ ਖ਼ੁਲਾਸਾ | ਜਥੇਦਾਰ ਸਾਬ੍ਹ ਹੁਣ ਵੀ ਕੁਝ ਬੋਲੋ

ਇੱਕ ਦਿਨ ਪਹਿਲਾਂ ਹੀ ਸੀਬੀਆਈ ਨੇ ਮੋਹਾਲੀ ਦੀ ਸਪੈਸ਼ਲ ਅਦਾਲਤ ‘ਚ ਮੰਗ ਦਰਜ ਕਰਕੇ ਐਸਆਈਟੀ ਦੇ ਬੇਅਦਬੀ ਮਾਮਲੇ ਦੀ ਜਾਂਚ ਕੀਤੇ ਜਾਣ ‘ਤੇ ਇਤਰਾਜ਼ ਜਤਾਇਆ ਸੀ ਅਤੇ ਵੀਰਵਾਰ ਨੂੰ ਸੀਬੀਆਈ ਦੇ ਇਤਰਾਜ਼ ਦਾ ਹਵਾਲਾ ਦਿੰਦੇ ਹੋਏ ਐਸਆਈਟੀ ਵੱਲੋਂ ਗ੍ਰਿਫ਼ਤਾਰ ਡੇਰਾ ਪ੍ਰੇਮੀਆਂ ਨੇ ਵੀ ਫਰੀਦਕੋਟ ਦੀ ਅਦਾਲਤ ‘ਚ ਮੰਗ ਦਰਜ ਕਰਕੇ ਆਪਣੇ ਖਿਲਾਫ ਪੇਸ਼ ਕੀਤੇ ਗਏ ਚਲਾਣ ਨੂੰ ਰੱਦ ਕਰਕੇ ਰਿਹਾਅ ਕਰਨ ਦੀ ਗੁਹਾਰ ਲਗਾਈ ਸੀ। ਡੇਰਾ ਪ੍ਰੇਮੀਆਂ ਦੀ ਇਸ ਮੰਗ ‘ਤੇ ਅਦਾਲਤ ਨੇ ਐਸਆਈਟੀ ਅਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਸੁਣਵਾਈ ਲਈ 20 ਜੁਲਾਈ ਦੀ ਤਾਰੀਕ ਤੈਅ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button