SportsTop News

Ex-Cricketer Praveen Kumar: ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਪ੍ਰਵੀਨ ਕੁਮਾਰ ਦੀ ਕਾਰ ਹਾਦਸੇ ਦਾ ਸ਼ਿਕਾਰ

Ex-Cricketer Praveen Kumar: ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਪ੍ਰਵੀਨ ਕੁਮਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਵੀਨ ਮੰਗਲਵਾਰ ਰਾਤ ਆਪਣੇ ਬੇਟੇ ਨਾਲ ਮੇਰਠ ਜਾ ਰਿਹਾ ਸੀ। ਉਦੋਂ ਹਾਈਵੇਅ ‘ਤੇ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਪ੍ਰਵੀਨ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪ੍ਰਵੀਨ ਦੀ ਕੂਹਣੀ ‘ਤੇ ਸੱਟ ਲੱਗੀ ਹੈ, ਜਦਕਿ ਉਸ ਦੇ ਪੁੱਤਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।

BJP ‘ਚ ਉੱਠੀ ਬਗਾਵਤ ! Sunil Jakhar ’ਤੇ ਉੱਠੇ ਸਵਾਲ! ਦਫ਼ਤਰ ਬਾਹਰ ਪਾੜੇ ਕੱਪੜੇ! | D5 Channel Punjabi

ਪ੍ਰਵੀਨ ਕੁਮਾਰ 4 ਜੁਲਾਈ ਨੂੰ ਰਾਤ ਕਰੀਬ 10 ਵਜੇ ਆਪਣੀ ਲੈਂਡ ਰੋਵਰ ਡਿਫੈਂਡਰ ਗੱਡੀ ‘ਚ ਮੇਰਠ ਦੇ ਪਾਂਡਵ ਨਗਰ ਤੋਂ ਆ ਰਿਹਾ ਸੀ। ਇਸ ਤੋਂ ਬਾਅਦ ਜਦੋਂ ਇਹ ਗੱਡੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਪੁੱਜੀ ਤਾਂ ਉਸੇ ਸਮੇਂ ਉਨ੍ਹਾਂ ਦੀ ਗੱਡੀ ਕੈਂਟਰ ਨਾਲ ਟਕਰਾ ਗਈ। ਇਸ ਤੋਂ ਬਾਅਦ ਜਿੱਥੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਜਦਕਿ ਪ੍ਰਵੀਨ ਅਤੇ ਉਸ ਦਾ ਪੁੱਤਰ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਏ।

Akali Dal ਤੇ BJP ਦੇ ਗਠਜੋੜ ’ਤੇ ‘Prem Singh Chandumajra’ ਦਾ ਵੱਡਾ ਬਿਆਨ! | D5 Channel Punjabi

ਸਾਲ 2007 ਵਿੱਚ ਪ੍ਰਵੀਨ ਕੁਮਾਰ ਪਹਿਲਾਂ ਵੀ ਹਾਦਸੇ ਦਾ ਸ਼ਿਕਾਰ ਹੋ ਚੁੱਕਾ ਹੈ। 2007 ‘ਚ ਵਿਦੇਸ਼ ਦੌਰੇ ਤੋਂ ਘਰ ਪਰਤਣ ਤੋਂ ਬਾਅਦ ਉਹ ਰਿਸੈਪਸ਼ਨ ਦੌਰਾਨ ਖੁੱਲ੍ਹੀ ਜੀਪ ਤੋਂ ਹੇਠਾਂ ਡਿੱਗ ਗਏ ਸਨ। ਪ੍ਰਵੀਨ ਨੇ ਭਾਰਤ ਲਈ 6 ਟੈਸਟ, 68 ਵਨਡੇ ਅਤੇ 10 ਟੀ-20 ਮੈਚ ਖੇਡੇ ਹਨ, ਜਿਸ ‘ਚ ਉਨ੍ਹਾਂ ਨੇ ਆਪਣੇ ਖਾਤੇ ‘ਚ ਕ੍ਰਮਵਾਰ 27, 77 ਅਤੇ 8 ਵਿਕਟਾਂ ਦਰਜ ਕੀਤੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button