InternationalTop News

EU ’ਚ ਹੁਣ ਚੈਟਜੀਪੀਟੀ ‘ਤੇ ਕਾਨੂੰਨੀ ਪਹਿਰਾ, AI ਮਾਡਲਾਂ ਨੂੰ ਕਰਨੀ ਪਵੇਗੀ ਸਖ਼ਤ ਨਿਯਮਾਂ ਦੀ ਪਾਲਣਾ

ਯੂਰਪੀਅਨ ਯੂਨੀਅਨ ਨੇ ਚੈਟਜੀਪੀਟੀ ਨੂੰ ਉਨ੍ਹਾਂ ਡਿਜੀਟਲ ਸੇਵਾਵਾਂ ਦੀ ਸੂਚੀ ’ਚ ਸ਼ਾਮਲ ਕਰ ਲਿਆ ਹੈ, ਜਿਨ੍ਹਾਂ ‘ਤੇ ਹੁਣ ਵਧੇਰੇ ਕਾਨੂੰਨੀ ਨਿਗਰਾਨੀ ਰੱਖੀ ਜਾਵੇਗੀ। ਕਿਸੇ ਏਆਈ ਚੈਟਬੋਟ ਨੂੰ ਪਹਿਲੀ ਵਾਰ ਇੰਨੇ ਸਖ਼ਤ ਨਿਯਮਾਂ ਦੇ ਦਾਇਰੇ ’ਚ ਲਿਆਂਦਾ ਗਿਆ ਹੈ।ਬ੍ਰਸੇਲਜ਼ ਨੇ ਚੈਟਜੀਪੀਟੀ ਦੇ ਨਾਲ-ਨਾਲ ਰੈਡਿਟ ਅਤੇ ਰੋਬਲੌਕਸ ਨੂੰ ਵੀ ਵੈਰੀ ਲਾਰਜ ਆਨਲਾਈਨ ਪਲੇਟਫਾਰਮ ਵਜੋਂ ਨਾਮਜ਼ਦ ਕੀਤਾ ਹੈ। ਇਸ ਲੇਬਲ ਦਾ ਮਤਲਬ ਹੈ ਕਿ ਹੁਣ ਇਨ੍ਹਾਂ ਕੰਪਨੀਆਂ ਨੂੰ ਵਾਧੂ ਕਾਨੂੰਨੀ ਜ਼ਿੰਮੇਵਾਰੀਆਂ ਅਤੇ ਸਖ਼ਤ ਨਿਗਰਾਨੀ ਦੀ ਪਾਲਣਾ ਕਰਨੀ ਪਵੇਗੀ।
ਯੂਰਪੀਅਨ ਯੂਨੀਅਨ ਦੀ ਤਕਨਾਲੋਜੀ ਪ੍ਰਮੁੱਖ ਹੇਨਾ ਵਿਰਕੁਨੇਨ ਨੇ ਕਿਹਾ ਕਿ ਚੈਟਜੀਪੀਟੀ, ਰੈਡਿਟ ਅਤੇ ਰੋਬਲੌਕਸ ਨੂੰ ਹੁਣ ਯੂਰਪੀਅਨ ਯੂਨੀਅਨ ਵਿੱਚ ਉੱਚ ਪੱਧਰ ਦੀ ਨਿਗਰਾਨੀ ਅਤੇ ਜਵਾਬਦੇਹੀ ਦੇ ਮਿਆਰਾਂ ‘ਤੇ ਖਰਾ ਉਤਰਨਾ ਹੋਵੇਗਾ। ਇਹ ਕਦਮ ਸਾਡੇ ਨਾਗਰਿਕਾਂ ਅਤੇ ਸਮਾਜ ‘ਤੇ ਉਨ੍ਹਾਂ ਦੇ ਵਿਆਪਕ ਪ੍ਰਭਾਵ ਨੂੰ ਦੇਖਦਿਆਂ ਚੁੱਕਿਆ ਗਿਆ ਹੈ।
ਕੀ ਹੈ ਪੈਮਾਨਾ?ਯੂਰਪੀਅਨ ਯੂਨੀਅਨ ਦੇ ਨਿਯਮਾਂ ਅਨੁਸਾਰ, 27 ਦੇਸ਼ਾਂ ਦੇ ਇਸ ਸਮੂਹ ਵਿੱਚ ਜਿਨ੍ਹਾਂ ਪਲੇਟਫਾਰਮਾਂ ਜਾਂ ਸਰਚ ਇੰਜਣਾਂ ਦੇ 4.5 ਕਰੋੜ ਤੋਂ ਵੱਧ ਮਾਸਿਕ ਐਕਟਿਵ ਯੂਜ਼ਰਸ ਹਨ, ਉਨ੍ਹਾਂ ‘ਤੇ ਇਹ ਨਿਯਮ ਲਾਗੂ ਹੁੰਦਾ ਹੈ। ਯੂਰਪੀਅਨ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਪਲੇਟਫਾਰਮਾਂ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਇਸ ਅੰਕੜੇ ਨੂੰ ਪਾਰ ਕਰ ਚੁੱਕੇ ਹਨ।
ਹੁਣ ਇਨ੍ਹਾਂ ਤਿੰਨਾਂ ਕੰਪਨੀਆਂ ਕੋਲ ਡਿਜੀਟਲ ਸਰਵਿਸਿਜ਼ ਐਕਟ ਤਹਿਤ ਵਾਧੂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਚਾਰ ਮਹੀਨੇ ਦਾ ਸਮਾਂ ਹੈ। ਡਿਜੀਟਲ ਸਰਵਿਸਿਜ਼ ਐਕਟ ਇੱਕ ਅਜਿਹਾ ਕਾਨੂੰਨ ਹੈ ਜਿਸ ਨੂੰ ਯੂਰਪੀਅਨ ਯੂਨੀਅਨ ਨੇ ਵੱਡੀਆਂ ਤਕਨੀਕੀ ਕੰਪਨੀਆਂ ‘ਤੇ ਲਗਾਮ ਕੱਸਣ ਅਤੇ ਆਨਲਾਈਨ ਕੰਟੈਂਟ ਨੂੰ ਕੰਟਰੋਲ ਕਰਨ ਲਈ ਲਾਗੂ ਕੀਤਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button