PunjabTop News

ETT 5994 ਬੇਰੁਜ਼ਗਾਰ ਅਧਿਆਪਕ ਸੰਗਰੂਰ ਵਿਖੇ ਅਧਿਆਪਕ ਦਿਵਸ ਮੌਕੇ ਕੱਲ੍ਹ ਮੁੱਖ ਮੰਤਰੀ ਦੀ ਕੋਠੀ ਦਾ ਕਰਨਗੇ ਘਿਰਾਓ

ਸੰਗਰੂਰ: ETT 5994 ਬੇਰੁਜ਼ਗਾਰ ਅਧਿਆਪਕ ਦੀ ਸੂਬਾ ਕਮੇਟੀ ਦੇ ਆਗੂ ਬਲਿਹਾਰ ਸਿੰਘ ਬੱਲੀ ਨੇ ਦੱਸਿਆ ਕਿ ਉਨ੍ਹਾਂ ਨੂੰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਸਰਕਾਰ ਵਲੋਂ ਉਨ੍ਹਾਂ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ ਅਤੇ 5 ਮਾਰਚ 2023 ਨੂੰ ਵਿਭਾਗ ਵਲੋਂ ਪੇਪਰ ਲਿਆ ਗਿਆ ਸੀ ਪਰ ਭਰਤੀ ਦੇ ਨੋਟੀਫਿਕੇਸ਼ਨ ‘ਚ ਕਮੀਆਂ ਦੇ ਚੱਲਦਿਆਂ ਭਰਤੀ ਮਾਨਯੋਗ ਅਦਾਲਤ ‘ਚ ਫਸ ਗਈ ਜਿਸ ਨੂੰ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਕੇਡਰ ਵਲੋਂ ਇਕੱਠੇ ਕੀਤੇ ਫ਼ੰਡ ਦੇ ਨਾਲ ਭਰਤੀ ‘ਤੇ ਲੱਗੇ ਕੇਸ ਅਤੇ ਸਟੇਅ ਆਦਿ ਨੂੰ ਖ਼ਤਮ ਕਰਵਾਇਆ ਗਿਆ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਸਿਰਫ਼ ਗੱਲਾਂ ਨਾਲ ਹੀ ਰੁਜ਼ਗਾਰ ਦੇ ਰਹੇ ਹਨ ਕਿਉਂਕਿ ਉਨ੍ਹਾਂ ਵਲੋਂ ਇਸ 5994 ਭਰਤੀ ਨੂੰ 31 ਜੁਲਾਈ ਤੋਂ ਪਹਿਲਾਂ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਸਾਡੀ ਸਾਰ ਨਹੀ ਲਈ ਜਾ ਰਹੀ ਅਤੇ ਜਾਣਬੁੱਝ ਕੇ ਭਰਤੀ ਨੂੰ ਲਟਕਾਇਆ ਜਾ ਰਿਹਾ ਹੈ ਅਤੇ ਆਏ ਦਿਨ ਭਰਤੀ ਉੱਪਰ ਨਵੇਂ ਕੇਸ ਲੱਗ ਰਹੇ ਹਨ, ਜਿਸ ਕਰਕੇ ਪੂਰੇ ਕੇਡਰ ‘ਚ ਨਿਰਾਸ਼ਾ ਦੇ ਚੱਲਦਿਆਂ ਸਮੂਹ ਕੇਡਰ ਵਲੋਂ ਕੱਲ੍ਹ ਅਧਿਆਪਕ ਦਿਵਸ ਮੌਕੇ ਸੰਗਰੂਰ ਦੀਆਂ ਸੜਕਾਂ ‘ਤੇ ਮੁੱਖ ਮੰਤਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦਾ ਰੋਜ਼ਗਾਰ ਵਿਰੋਧੀ ਚਿਹਰਾ ਨੰਗਾ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button