
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣੇ ਕਰੋੜਾਂ ਸਬਸਕ੍ਰਾਈਬਰਸ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆ ਰਿਹਾ ਹੈ। EPFO ਜਲਦੀ ਹੀ ਇੱਕ ਨਵਾਂ ਅਤੇ ਹਾਈ-ਟੈਕ ਮੋਬਾਈਲ ਐਪ ਲਾਂਚ ਕਰਨ ਦੀ ਤਿਆਰੀ ਵਿੱਚ ਹੈ, ਜਿਸ ਨਾਲ ਪੀਐਫ ਦਾ ਪੈਸਾ ਕਢਵਾਉਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਅਤੇ ਸੁਵਿਧਾਜਨਕ ਹੋ ਜਾਵੇਗਾ। ਇਸ ਨਵੇਂ ਐਪ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿੱਚ UPI ਰਾਹੀਂ ਸਿੱਧਾ ਬੈਂਕ ਖਾਤੇ ਵਿੱਚ ਪੈਸਾ ਟ੍ਰਾਂਸਫਰ ਕਰਨ ਦੀ ਸਹੂਲਤ ਮਿਲੇਗੀ।ਇਸ ਕਦਮ ਨਾਲ ਲੰਬੀ ਕਾਗਜ਼ੀ ਕਾਰਵਾਈ ਅਤੇ ਪੈਸੇ ਦੇ ਇੰਤਜ਼ਾਰ ਦੀ ਪਰੇਸ਼ਾਨੀ ਖ਼ਤਮ ਹੋਣ ਦੀ ਉਮੀਦ ਹੈ। ਜਾਣਕਾਰੀ ਅਨੁਸਾਰ, ਇਸ ਫੀਚਰ ਦੀ ਟੈਸਟਿੰਗ ਸਫ਼ਲਤਾਪੂਰਵਕ ਪੂਰੀ ਹੋ ਚੁੱਕੀ ਹੈ ਅਤੇ ਇਸ ਨੂੰ ਜਲਦ ਹੀ ਆਮ ਲੋਕਾਂ ਲਈ ਰੋਲਆਊਟ ਕੀਤਾ ਜਾ ਸਕਦਾ ਹੈ।EPFO ਦਾ ਇਹ ਨਵਾਂ ਮੋਬਾਈਲ ਐਪ ਯੂਜ਼ਰਸ ਲਈ PF ਨਿਕਾਸੀ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ‘ਤੇ ਕੇਂਦਰਿਤ ਹੋਵੇਗਾ। ਇਸ ਐਪ ਨੂੰ ਸਿੱਧਾ ਯੂਜ਼ਰ ਦੇ ਬੈਂਕ ਖਾਤੇ ਨਾਲ ਜੋੜਿਆ ਜਾਵੇਗਾ ਅਤੇ ਇਹ BHIM ਸਮੇਤ ਹੋਰ ਪ੍ਰਮੁੱਖ UPI ਐਪਸ ਦੇ ਨਾਲ ਇੰਟੀਗ੍ਰੇਟ ਹੋਵੇਗਾ। ਇਸ ਨਾਲ ਯੂਜ਼ਰਸ ਪਹਿਲਾਂ ਆਪਣੇ EPF ਖਾਤੇ ਤੋਂ ਪੈਸੇ ਬੈਂਕ ਵਿੱਚ ਟ੍ਰਾਂਸਫਰ ਕਰ ਸਕਣਗੇ ਅਤੇ ਫਿਰ UPI ਰਾਹੀਂ ਬੜੀ ਆਸਾਨੀ ਨਾਲ ਉਨ੍ਹਾਂ ਦੀ ਵਰਤੋਂ ਕਰ ਸਕਣਗੇ।
ਹੁਣ ਤੱਕ PF ਕਢਵਾਉਣ ਲਈ ਸਿਰਫ਼ ਆਨਲਾਈਨ ਪੋਰਟਲ ਦਾ ਵਿਕਲਪ ਹੀ ਉਪਲਬਧ ਸੀ, ਜਿਸ ਵਿੱਚ ਸਮਾਂ ਅਤੇ ਪ੍ਰਕਿਰਿਆ ਦੋਵੇਂ ਜ਼ਿਆਦਾ ਲੱਗਦੇ ਸਨ। ਨਵਾਂ ਸਿਸਟਮ ਆਉਣ ਨਾਲ ਇਹ ਕੰਮ ਮਿੰਟਾਂ ਵਿੱਚ ਪੂਰਾ ਹੋ ਸਕੇਗਾ, ਜਿਸ ਨਾਲ ਕਰੋੜਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੇਗੀ।
ਨਵੇਂ ਫੀਚਰ ਦੇ ਤਹਿਤ EPFO ਸਬਸਕ੍ਰਾਈਬਰਸ ਆਪਣੇ ਪੀਐਫ ਬੈਲੇਂਸ ਦਾ ਵੱਧ ਤੋਂ ਵੱਧ 75 ਫੀਸਦੀ ਹਿੱਸਾ ਕਢਵਾ ਸਕਣਗੇ। ਹਾਲਾਂਕਿ, ਨਿਯਮਾਂ ਅਨੁਸਾਰ ਖਾਤੇ ਵਿੱਚ ਘੱਟੋ-ਘੱਟ 25 ਫੀਸਦੀ ਰਕਮ ਰੱਖਣੀ ਲਾਜ਼ਮੀ ਹੋਵੇਗੀ। ਇਸਦਾ ਮਤਲਬ ਇਹ ਹੈ ਕਿ ਸਾਰਾ ਪੈਸਾ ਇੱਕੋ ਵਾਰ ਕਢਵਾਉਣਾ ਸੰਭਵ ਨਹੀਂ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




