Breaking NewsD5 specialNewsSportsTop News

Beijing Winter ਓਲੰਪਿਕ ਦੀ ਸਮਾਪਤੀ

ਬੀਜਿੰਗ : ਬੀਜਿੰਗ ਵਿੰਟਰ ਓਲੰਪਿਕ ਖੇਡਾਂ ਐਤਵਾਰ ਨੂੰ ਇੱਥੇ ਬਰਡਜ਼ ਨੇਸਟ ਸਟੇਡੀਅਮ ਵਿਚ ਰੰਗਾਰੰਗ ਸਮਾਪਤੀ ਸਮਾਰੋਹ ਤੋਂ ਬਾਅਦ ਰਸਮੀ ਤੌਰ ‘ਤੇ ਅਧਿਕਾਰਤ ਲੌ ਬੁਝਾਨੇ ਦੇ ਨਾਲ ਖਤਮ ਹੋ ਗਈਆਂ। ਮਹਾਮਾਰੀ ਦੇ ਵਿਚਾਲੇ ਆਯੋਜਿਤ ਇਹ ਦੂਜੇ ਓਲੰਪਿਕ ਸਨ। ਮਹਾਮਰੀ ਕਾਰਨ ਖਿਡਾਰੀ, ਮੀਡੀਆ ਅਤੇ ਕਰਮਚਾਰੀ ‘ਬਾਓ ਬਬਲ’ ਦੀਆਂ ਪਾਬੰਦੀਆਂ ਵਿਚ ਰਹੇ। ਹਾਲਾਂਕਿ 463 ਕੋਵਿਡ-19 ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਏ।

Nabha News : ਆਹ ਪਿੰਡ ਨੇ ਕਾਇਮ ਕੀਤੀ ਮਿਸਾਲ, ਸਾਰੀਆਂ ਧਿਰਾਂ ਹੋਈਆਂ ਇੱਕਜੁੱਟ, ਨਵੇਂ ਤਰੀਕੇ ਨਾਲ ਪਾਈਆਂ ਵੋਟਾਂ

ਚੀਨ ‘ਤੇ ਮਨੁਖੀ ਅਧਿਕਾਰਾਂ ਦੇ ਉਲੰਘਣ ਦੇ ਦੋਸ਼ ਲਗਾਉਂਦੇ ਹੋਏ ਅੰਤਰਰਾਸ਼ਟਰੀ ਪੱਧਰ ‘ਤੇ ਕਈਆਂ ਨੇ ਓਲੰਪਿਕ ਆਯੋਜਿਤ ਕਰਨ ਦੇ ਲਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਨਿੰਦਾ ਕੀਤੀ। ਕਈ ਦੇਸ਼ਾਂ ਨੇ ਕੋਈ ਅਧਿਕਾਰਤ ਵਫ਼ਦ ਨਾ ਭੇਜ ਕੇ ਇਨ੍ਹਾਂ ਓਲੰਪਿਕ ਦਾ ਬਾਈਕਾਟ ਕੀਤਾ। ਹਾਲਾਂਕਿ ਉਨ੍ਹਾਂ ਨੇ ਆਪਣੇ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਦੇ ਲਈ ਭੇਜਿਆ।

Punjab Election 2022 : ’22 ਦੀਆਂ ਚੋਣਾਂ ’ਚ ਟੁੱਟੇ ਰਿਕਾਰਡ! ਦੇਖੋ ਸਿੱਧਾ ਲਾਈਵ! || D5 Channel Punjabi

ਭਾਰਤ ਨੇ ਅਧਿਕਾਰਤ ਤੌਰ ‘ਤੇ ਇਨ੍ਹਾਂ ਖੇਡਾਂ ਦਾ ਕੂਟਨੀਤਕ ਬਾਈਕਾਟ ਦਾ ਐਲਾਨ ਕੀਤਾ ਸੀ। ਉਦਘਾਟਨੀ ਅਤੇ ਸਮਾਪਤੀ ਸਮਾਰੋਹ ਦੇ ਲਈ ਭਾਰਤ ਨੇ ਆਪਣਾ ਕੋਈ ਰਾਜਦੂਤ ਨਹੀਂ ਭੇਜਿਆ। ਭਾਰਤ ਸਰਕਾਰ ਨੇ ਐਲਾਨ ਕੀਤਾ ਸੀ ਬੀਜਿੰਗ ਵਿਚ ਭਾਰਤੀ ਦੂਤਾਵਾਸ ਦਾ ਕੋਈ ਵੀ ਡਿਪਲੋਮੈਟ 2022 ਸਰਦ ਰੁੱਤ ਓਲੰਪਿਕ ਦੇ ਉਦਘਾਟਨੀ ਸਮਾਰੋਹ ਵਿਚ ਹਿੱਸਾ ਨਹੀਂ ਲਵੇਗਾ ਕਿਉਂਕਿ ਚੀਨ ਨੇ ਗਲਵਾਨ ਘਾਟੀ ਵਿਚ ਹੋਈ ਝੜਪ ‘ਚ ਸ਼ਾਮਿਲ ਇਕ ਫੌਜੀ ਕਮਾਂਡਰ ਨੂੰ ਇਨ੍ਹਾਂ ਖੇਡਾਂ ਦੀ ਮਸ਼ਾਲ ਧਾਰਨ ਕਰਨ ਵਾਲਾ ਬਣਾਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button