InternationalTop News

Elon Musk ਨੇ ਮੁਅੱਤਲ ਖਾਤਿਆਂ ਨੂੰ ਬਹਾਲ ਕਰਨ ਦਾ ਕੀਤਾ ਐਲਾਨ

ਸੋਸ਼ਲ ਮੀਡੀਆ ਪਲੈਟਫਾਰਮ ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਕਿਹਾ ਕਿ ਉਹ ਮੁਅੱਤਲ ਖਾਤਿਆਂ ਨੂੰ ‘ਮੁਆਫੀ’ ਦੇ ਰਹੇ ਹਨ। ਮਸਕ ਨੇ ਟਵਿੱਟਰ ’ਤੇ ਇਕ ‘ਪੋਲ’ ਜਾਰੀ ਕੀਤਾ ਸੀ ਜਿਸ ਵਿੱਚ ਲੋਕਾਂ ਕੋਲੋਂ ਉਨ੍ਹਾਂ ਖਾਤਿਆਂ ਦੀ ਬਹਾਲੀ ਨੂੰ ਲੈ ਕੇ ਆਪੋ‘ਆਪਣਾ ਮਸ਼ਵਰਾ ਦੇਣ ਲਈ ਕਿਹਾ ਗਿਆ ਸੀ ਜਿਨ੍ਹਾਂ ਨੇ ‘ਕਾਨੂੰਨ ਨਹੀਂ ਤੋੜਿਆ ਹੈ ਜਾਂ ਕਿਸੇ ਤਰ੍ਹਾਂ ਦੇ ‘ਸਪੈਮ’ ਵਿੱਚ ਸ਼ਾਮਲ ਨਹੀਂ ਸਨ।’’ ਅਜਿਹੇ ਖਾਤਿਆਂ ਦੀ ਬਹਾਲੀ ਲਈ 72 ਫੀਸਦ ਵੋਟ ਕੀਤੇ ਗਏ।

ਮਸਕ ਨੇ ‘ਪੋਲ’ ਦੇ ਨਤੀਜਿਆਂ ਤੋਂ ਬਾਅਦ ਲਿਖਿਆ, ‘‘ਲੋਕਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਅਗਲੇ ਹਫਤੇ ਤੋਂ ਮੁਆਫੀ ਦਿੱਤੀ ਜਾਵੇਗੀ। ਲੋਕਾਂ ਦੀ ਆਵਾਜ਼, ਭਗਵਾਨ ਦੀ ਆਵਾਜ਼ ਹੈ।’’ ਮਸਕ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਖਾਤਾ ਬਹਾਲ ਕਰਦੇ ਹੋਏ ਪਿਛਲੇ ਹਫਤੇ ਵੀ ਲਾਤਿਨ ਭਾਸ਼ਾ ਦੇ ਇਸੇ ਮੁਹਾਵਰੇ ‘ਲੋਕਾਂ ਦੀ ਆਵਾਜ਼, ਭਗਵਾਨ ਦੀ ਆਵਾਜ਼ ਹੈ’ ਦਾ ਇਸਤੇਮਾਲ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button