DSP ਨੂੰ ਸੁਖਬੀਰ ਦੇ ਪੈਰੀ ਹੱਥ ਲਾਉਣਾ ਪਿਆ ਮਹਿੰਗਾ, ਰਾਤੋ ਰਾਤ ਬਠਿੰਡਾ ਤੋਂ ਕਰਤੀ ਛੁੱਟੀ (ਵੀਡੀਓ)
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਡੀਐਸਪੀ ਕਰਨਸ਼ੇਰ ਸਿੰਘ ਵੱਲੋਂ ਲਗਾਏ ਗਏ ਪੈਰੀ ਹੱਥ ਹੁਣ ਮਹਿੰਗੇ ਪਏ ਗਏ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਸਰਕਾਰ ਨੇ ਬਠਿੰਡਾ ਦੇ ਡੀਐਸਪੀ ਦਾ ਤਬਾਦਲਾ ਕਰ ਦਿੱਤਾ ਹੈ ਕਿਉਂਕਿ ਡੀਐੱਸਪੀ ਕਰਨਸ਼ੇਰ ਸਿੰਘ ਉੱਤੇ ਸੁਖਬੀਰ ਬਾਦਲ ਦੇ ਪੈਰੀ ਹੱਥ ਲਗਾਉਣ ਦੇ ਇਲਜ਼ਾਮ ਲੱਗੇ ਸੀ। ਡੀਐਸਪੀ ਨੇ ਭਾਵੇਂ ਦੋਸ਼ਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਸੀ ਕਿ ਸੁਖਬੀਰ ਬਾਦਲ ਦਾ ਪੈਰ ਤਿਲਕ ਗਿਆ ਸੀ ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ।
Read Also ਸੁਖਬੀਰ ਬਾਦਲ ਦੇ ਪੈਰੀ ਡਿੱਗ ਪਏ DSP ? ਆਹ ਦੇਖੋ ! ਕੈਪਟਨ ਸਰਕਾਰ ਦੀ ਪੁਲਿਸ ਦਾ ਹਾਲ !
ਦੱਸ ਦਈਏ ਕਿ ਪੁਲਿਸ ਨੇ ਕਮਿਸ਼ਨ ਨੂੰ ਭੇਜੀ ਰਿਪੋਰਟ ‘ਚ ਉਕਤ ਡੀਐੱਸਪੀ ਨੂੰ ਆਰਮਡ ਬਟਾਲੀਅਨ ਭੇਜਣ ਸਬੰਧੀ ਸੂਚਿਤ ਕਰ ਦਿੱਤਾ ਹੈ। ਸਰਕਾਰ ਨੇ ਕਮਿਸ਼ਨ ਨੂੰ ਕਿਹਾ ਹੈ ਕਿ ਡੀਐਸਪੀ ਪੱਧਰ ਦੇ ਪੁਲਿਸ ਅਫਸਰਾਂ ਦਾ ਪੈਨਲ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਇਸ ਲਈ ਪੈਨਲ ਵਿੱਚੋਂ ਹੀ ਕਿਸੇ ਡੀਐਸਪੀ ਦੀ ਬਠਿੰਡਾ ਦੇ ਡੀਐੱਸਪੀ ਵਜੋਂ ਤਾਇਨਾਤੀ ਕੀਤੀ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.