Breaking NewsD5 specialIndiaNewsPolitics

DSGMC | ਰਾਗੀ ਦਿਹਾੜੀ ਲਗਾਉਣ ਲਈ ਮਜਬੂਰ, ਵਾਇਰਲ ਫੋਟੋ ਦਾ ਸੱਚ ਸੁਣ ਕੇ ਹੋਸ਼ ਉੱਡ ਜਾਣਗੇ!

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਨੇ ਹਰ ਵਰਗ ਨੂੰ ਬੁਰੀ ਤਰ੍ਹਾਂ ਨਾਲ ਹਲੂਣ ਕੇ ਰੱਖ ਦਿੱਤਾ ਹੈ। ਮਨੁੱਖੀ ਜਾਨਾਂ ਨੂੰ ਬਚਾਉਣ ਲਈ ਲੌਕਡਾਊਨ ਦੇ ਮੱਦੇਨਜ਼ਰ ਲੱਗੇ ਕਰਫ਼ਿਊ ਦੇ ਮੱਦੇਨਜ਼ਰ ਕਾਰੋਬਾਰ ਠੱਪ ਪਿਆ ਸੀ। ਹਰ ਰੋਜ਼ ਦਿਹਾੜੀ ਕਰਕੇ ਪਰਿਵਾਰ ਦਾ ਪੇਟ ਪਾਲ ਰਹੇ ਲੋਕਾਂ ਨੂੰ ਭਾਵੇਂ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਵਲੋਂ ਰਾਸ਼ਨ ਮਿਲ ਰਿਹਾ ਪਰ ਅਜੇ ਵੀ ਕਈ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇਸ ਵਕਤ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ।

ਲਓ ਜੀ POLICE ਨੇ ਇੱਕ ਹੋਰ ਨਕਲੀ ਸ਼ਰਾਬ ਫੈਕਟਰੀ ਫੜੀ, ਹੁਣ ਨਈਂ ਸ਼ਰਾਬ ਤਸਕਰਾਂ ਦੀ ਖੈਰ, ਮੌਕੇ ਦੀਆਂ LIVE ਤਸਵੀਰਾਂ

ਧਾਰਮਿਕ ਅਸਥਾਨਾਂ ‘ਚ ਲੋਕਾਂ/ਸ਼ਰਧਾਲੂਆਂ ਦੇ ਜਾਣ ‘ਤੇ ਲੱਗੀ ਰੋਕ ਕਾਰਨ ਉਥੋਂ ਦੀ ਵੀ ਆਰਥਿਕ ਸਥਿਤੀ ਵਿਗੜ ਗਈ ਹੈ। ਗੁਰਦੁਆਰਿਆਂ ਤੇ ਮੰਦਰਾਂ ਵਿਚ ਸੇਵਾਦਾਰਾਂ ਦੀਆਂ ਤਨਖਾਹਾਂ ਸੇਵਾ ਸੰਭਾਲ ਦੇ ਹੋਰ ਖਰਚੇ ਉਸੇ ਤਰ੍ਹਾਂ ਚੱਲ ਰਹੇ ਪਰ ਆਮਦਨ (ਚੜ੍ਹਾਵਾ) ਘੱਟ ਗਿਆ ਹੈ। ਇਸੇ ਤਰ੍ਹਾਂ ਛੋਟੇ ਵੱਡੇ ਧਾਰਮਿਕ ਸਮਾਗਮਾਂ ਨਾਲ ਜੁੜੇ ਰਾਗੀਆਂ ਪਾਠੀਆਂ ਤੇ ਪੰਡਿਤਾਂ ਦੇ ਘਰ ਦਾ ਗੁਜ਼ਾਰਾ ਵੀ ਇਥੋਂ ਹੀ ਚਲਦਾ ਸੀ।

BREAKING NEWS || ਜਨਰਲ ਲੋਕਾਂ ਨੇ ਕੁੱਟੇ ਦਲਿਤ ਭਾਈਚਾਰੇ ਦੇ ਲੋਕ, ਖੜਕੀ ਡਾਂਗ, ਪੱਟੀਆਂ ਦਾੜ੍ਹੀਆਂ, ਲੱਥੀਆਂ ਪੱਗਾਂ

ਉਹ ਸ਼ਾਦੀ ਗਮੀ ਮੌਕਿਆਂ ਵਿਚ ਜਾਂ ਲੋਕਾਂ ਦੇ ਘਰਾਂ ਵਿਚ ਪਾਠ/ਪੂਜਾ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਸਨ ਪਰ ਅੱਜ ਹਾਲਾਤ ਨੇ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਵੀ ਠੰਢੇ ਕਰ ਦਿੱਤੇ ਹਨ। ਇਸ ਦੇ ਚੱਲਦਿਆ ਹੀ ਇੱਕ ਸ਼ੋਸ਼ਲ ਮੀਡੀਆ ਤੇ ਇੱਕ ਦਿੱਲੀ ਕਮੇਟੀ ਦੇ ਰਾਗੀ ਦੀ ਫੋਟੋ ਵਾਇਰਲ ਵਾਇਰਲ ਹੋ ਰਹੀ ਹੈ। ਜਿਸਨੂੰ ਦੋ ਮਹੀਨੇ ਦੀ ਤਨਖਾਹ ਨਹੀਂ ਮਿਲੀ ਤੇ ਉਹ ਦਿਹਾੜੀ ਕਰਨ ਲਈ ਮਜ਼ਬੂਰ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button