Breaking NewsD5 specialNewsPunjab

ਨਸ਼ਾ ਛੁਡਾਊ ਕੇਂਦਰ ਜਾਂ ਮੌਤ ਦਾ ਅੱਡਾ, ਖ਼ੁਲਾਸੇ ਸੁਣ ਕੇ ਹੋਸ਼ ਉੱਡ ਜਾਣਗੇ

ਪਟਿਆਲਾ : ਪੰਜਾਬ ‘ਚ ਇੰਨ੍ਹੀਂ ਦਿਨੀਂ ਇਕ ਸਮੱਸਿਆ ਖਤਮ ਨੀ ਹੁੰਦੀ ਤੇ ਦੂਜੀ ਸ਼ੁਰੂ ਹੋ ਜਾਂਦੀ ਹੈ। ਨੌਜਵਾਨ ਨਸ਼ੇ ‘ਚ ਗਲਤਾਨ ਹੋ ਕੇ ਅੱਜ ਵੀ ਮੌਤ ਨੂੰ ਗਲੇ ਲਗਾ ਰਹੇ ਹਨ। ਨਸ਼ੇ ਦੀ ਦਲ ਦਲ ‘ਚ ਫਸੇ ਨੌਜਵਾਨ ਤੇ ਉਸਦੇ ਪਰਿਵਾਰ ਲਈ ਨਸ਼ੇ ਛਡਾਉਣ ਲਈ ਇਕੋ ਇਕ ਜਿੰਦਗੀ ਦੀ ਆਸ ਹੁੰਦੀ ਹੈ ਉਹ ਏ ਪੰਜਾਬ ‘ਚ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਪਰ ਪੰਜਾਬ ‘ਚ ਚਲ ਰਹੇ ਇਹ ਨਸ਼ਾ ਛਡਾਊ ਕੇਂਦਰ ਹੀ ਨੌਜਵਾਨਾਂ ਦੀ ਜਾਨ ਦੇ ਖੋਅ ਬਣਨ ਲੱਗੇ ਹਨ। ਮੌਕੇ-ਬੇਮੌਕੇ ਜਦੋਂ ਇੰਨ੍ਹਾਂ ਸੈਂਟਰਾਂ ‘ਤੇ ਰੇਡ ਵਜਦੀ ਏ ਤਾਂ ਜੋ ਗੱਲਾਂ ਸਾਹਮਣੇ ਆਉਂਦੀਆਂ ਨੇ ਉਸ ਨਾਲ ਸਭ ਦੇ ਹੋਸ਼ ਫਾਕਤਾ ਹੋ ਜਾਂਦੇ ਹਨ। ਪਟਿਆਲਾ ਦੇ ਪਿੰਡ ਸਿਓਣਾ ‘ਚ ਇਕ ਨਸ਼ਾ ਛਡਾਊ ਕੇਂਦਰ ‘ਚ ਜਦੋਂ ਰੇਡ ਵੱਜੀ ਤਾਂ ਉਸਦਾ ਹਾਲ ਦੇਖੋ।

ਪਟਿਆਲਾ ਦੇ ਪਿੰਡ ਸਿਉਣਾ ‘ਚ ਰੇਡ ਵੱਜਣ ਤੋਂ ਬਾਅਦ ਸੈਂਟਰ ਸੀਲ੍ਹ ਹੋਣ ਦੀ ਦੇਰ ਸੀ ਕੀ ਸੈਟਰ ਨਾਲ ਸਬੰਧਤ ਉਹ ਭੇਦ ਬਾਹਰ ਆਉਣੇ ਸ਼ੁਰੂ ਹੋਏ। ਸਾਡੇ ਪੱਤਰਕਾਰ ਕਾਸਿਫ ਫਾਰੂਕੀ ਨੇ ਜਦੋਂ ਇਸ ਇਕ ਸੈਂਟਰ ਦੀ ਕੰਮ ਕਰਨ ਦੇ ਢੰਗ ਬਾਰੇ ਤੱਥ ਇੱਕਠੇ ਕਰਨੇ ਸ਼ੁਰੂ ਕੀਤੇ ਤਾਂ ਇਕ ਤੋਂ ਬਾਅਦ ਅਜਿਹੀਆਂ ਗੱਲਾਂ ਸਾਹਮਣੇ ਆਈਆਂ। ਜਿਸ ਨੂੰ ਲੋਕਾਂ ਮੁਤਾਬਿਕ ਪੰਜਾਬ ਦੇ ਸਿਹਤ ਵਿਭਾਗ ਦੇ ਮਿਲੀ ਭੁਗਤੀ ਤੋਂ ਬਿਨਾ ਸਰਅੰਜਾਮ ਦੇਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਸੀ। ਅਜਿਹੇ ਨਿਊ ਜਨਰੇਸ਼ਨ ਕੇਅਰ ਫਾਉਡੇਸ਼ਨ ‘ਚ ਆਪਣਿਆਂ ਦਾ ਇਲਾਜ ਕਰਵਾਉਣ ਵਾਲੇ ਅਤੇ ਮਰੀਜ਼ ਨੇ ਦਿਲ ਦਹਿਲਾਊ ਖੁਲਾਸੇ ਕੀਤੇ।

Read Also ਨਸ਼ਾ ਛੁਡਾਊ ਕੇਂਦਰ ਜਾਂ ‘ਡੰਗਰ ਵਾੜਾ’, ਨਸ਼ਾ ਛੁਡਾਉਣ ਦੇ ਨਾਂ ‘ਤੇ ਕਰਦੇ ਸੀ..!

ਇੰਨ੍ਹਾਂ ਹੀ ਨਹੀਂ ਨਸ਼ਾ ਛਡਾਊ ਕੇਂਦਰ ਦੇ ਆਲੇ ਦੁਆਲੇ ਰਹਿੰਦੇ ਲੋਕਾਂ ‘ਚ ਵੀ ਇਸ ਸੈਂਟਰ ਦੀ ਪੂਰੀ ਦਹਿਸ਼ਤ ਹੈ। ਪਰਿਵਾਰ ਤੋਂ ਬਾਅਦ ਡੀ.ਫਾਇਵ ਚੈਲਨ ਪੰਜਾਬੀ ਦੀ ਟੀਮ ਨੇ ਇਕ ਅਜਿਹਾ ਸ਼ਖਸ ਨੂੰ ਭਾਲ ਲਿਆ ਜੋ ਇਸ ਸੈਂਟਰ ‘ਚ ਬਤੌਰ ਕੰਮ ਕਰ ਚੁੱਕਾ ਸੀ। ਉਸ ਨੇ ਕੈਮਰੇ ਅੱਗੇ ਜੋ ਗੱਲਾਂ ਕੀਤੀਆਂ ਉਸ ਨਾਲ ਸਿਹਤ ਵਿਭਾਗ ਦੀ ਕਾਰਗੁਜਾਰੀ ‘ਤੇ ਵੱਡਾ ਸਵਾਲ ਖੜਾ ਹੋ ਗਿਆ। ਉਧਰ ਜਦੋਂ ਪੂਰੇ ਮਾਮਲੇ ‘ਤੇ ਪਟਿਆਲਾ ਦੇ ਡੀਅਡੀਕਸ਼ ਸੈਂਟਰਾਂ ਦੀ ਦੇਖ ਰੇਖ ਕਰਨ ਵਾਲੇ ਡਾ. ਐਮ.ਐਸ. ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੇ ‘ਤੇ ਲੱਗੇ ਸਾਰੇ ਇਲਜਾਮਾਂ ਨੂੰ ਬੇਬੁਨਿਆਦ ਕਰਾਰ ਦੇ ਦਿੱਤੇ ਤੇ ਇਸ ਸਬੰਧੀ ਜਦੋਂ ਪਟਿਆਲਾ ਦੇ ਸੀ.ਐਮ.ਓ ਡਾ. ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੀ ਇਸ ਬਾਬਤ ਉਨ੍ਹਾਂ ਕੋਲ ਕਦੇ ਕੋਈ ਸ਼ਿਕਾਇਤ ਨਹੀਂ ਆਈ ਜੇਕਰ ਆਉਣ ਵਾਲੇ ਸਮੇਂ ‘ਚ ਅਜਿਹਾ ਕੋਈ ਮਾਮਲਾ ਆਉਂਦਾ ਏ ਤਾਂ ਉਸਦੀ ਜਾਂਚ ਜ਼ਰੂਰ ਕਰਵਾਈ ਜਾਏਗੀ।

https://youtu.be/kOHURkoBTKU

ਉਧਰ ਜਦੋਂ ਇਸ ਮਾਮਲੇ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋਈਆਂ ਤਾਂ ਇਕ ਪਰਿਵਾਰ ਅਜਿਹਾ ਵੀ ਕੈਮਰੇ ਅੱਗੇ ਆਇਆ ਜਿਨ੍ਹਾਂ ਨੇ ਇਲਜਾਮ ਲਗਾਇਆ ਕੀ ਉਨ੍ਹਾਂ ਦੇ ਘਰ ਦਾ ਇਕੋ-ਇਕ ਚਿਰਾਗ ਗਗਨਦੀਪ ਸਿੰਘ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਿਆ ਸੀ। ਜਿਸ ਨੂੰ ਪਰਿਵਾਰ ਨੇ ਪਟਿਆਲਾ ਦੇ ਸਿਓਣਾ ਪਿੰਡ ‘ਚ ਬਣੇ ਇਸ ਕੇਂਦਰ ‘ਚ ਭਰਤੀ ਕਰਵਾਇਆ ਸੀ ਪਰ ਸੈਂਟਰ ਵਾਲਿਆਂ ਨੇ ਪਹਿਲਾਂ ਤਾਂ ਪਰਿਵਾਰ ਨੂੰ ਬਿਨਾ ਪੁੱਛੇ ਉਨ੍ਹਾਂ ਦੇ ਜੀਅ ਗਗਨਦੀਪ ਸਿੰਘ ਨੂੰ ਅੰਬਾਲੇ ਸ਼ਿਫਟ ਕਰ ਦਿੱਤਾ ਤੇ ਫੇਰ ਉਸ ਨੂੰ ਇਕ ਦਿਨ ਕੁੱਟ ਕੁੱਟਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਬਹਾਨਾ ਬਣਾਇਆ ਗਿਆ ਕੀ ਗਗਨਦੀਪ ਸੈਂਟਰ ‘ਚੋਂ ਭੱਜਣਾ ਚਾਹੁੰਦਾ ਸੀ ਤੇ ਇਸੇ ਚੱਕਰ ‘ਚ ਉਸ ‘ਤੇ ਕੰਧ ਡਿੱਗ ਤੇ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਹੁਣ ਤੱਕ ਇਨਸਾਫ ਲਈ ਦਰ ਦਰ ਭਟਕ ਰਿਹਾ ਹੈ।

ਇੰਨ੍ਹਾਂ ਹੀ ਨਹੀਂ ਡੀ.ਫਾਇਵ ਚੈਲਨ ਪੰਜਾਬੀ ਨੇ ਆਪਣੀ ਖੋਜ ਜਾਰੀ ਰੱਖੀ ਤੇ ਪਹੁੰਚਿਆ ਉਸ ਸ਼ਖਸ ਕੋਲ ਜਿਸ ਨੇ ਦਾਅਵਾ ਕੀਤਾ ਕੀ ਉਸਦੇ ਸਾਹਮਣੇ ਸੈਂਟਰ ਵਾਲਿਆਂ ਨੇ ਗਗਨਦੀਪ ਨੂੰ ਮੌਤ ਦੇ ਘਾਟ ਉਤਾਰਿਆ ਹੈ। ਪੂਰਾ ਮਾਮਲਾ ਉਜਾਗਰ ਹੋਣ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਜਿਹੇ ਸੈਂਟਰਾਂ ‘ਤੇ ਸਖਤੀ ਕਰਨ ਦੀ ਗੱਲ ਕਹੀ। ਫਿਲਹਾਲ ਇਹ ਪੰਜਾਬ ਦੇ ਇਕ ਨਸ਼ਾ ਛਡਾਊ ਕੇਂਦਰ ਦੀ ਕਹਾਣੀ ਹੈ। ਪੰਜਾਬ ‘ਚ ਅਜਿਹੇ ਹਜਾਰਾਂ ਨਸ਼ਾ ਛਡਾਊ ਕੇਂਦਰ ਨੇ ਜੋ ਨਸ਼ੇੜੀਆਂ ਨੂੰ ਨਸ਼ਾ ਛਡਾਊ ਦੀ ਬਜਾਏ ਨਸ਼ੇ ‘ਤੇ ਲਗਾਉਣ ਵਾਲੇ ਅੱਡੇ ਬਣੇ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button