Breaking NewsD5 specialInternationalNews

ਬਾਥਰੂਮ ‘ਚ ਤਸਵੀਰ ਦਾ ਪੂਰਾ ਸੱਚ ਸੁਣ ਕੇ ਹੋਸ਼ ਉੱਡ ਜਾਣਗੇ (ਵੀਡੀਓ)

ਨਿਊਯਾਰਕ : ਐਮਾਜ਼ੋਨ ‘ਤੇ ਕੁਝ ਗਲੀਚੇ, ਡੋਰਮੈਟ ਤੇ ਟੌਇਲਟ ਸੀਟ ਕਵਰ ਵੇਚੇ ਜਾ ਰਹੇ ਹਨ ਜਿਨ੍ਹਾਂ ’ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਪੀ ਹੋਈ ਹੈ। ਇਸ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਮੇਜ਼ਨ ਨੂੰ ਲੀਗਲ ਨੋਟਿਸ ਭੇਜਿਆ ਹੈ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਉਹ ਕੰਪਨੀ ’ਤੇ ਸਿਵਲ ਤੇ ਫੌਜਦਾਰੀ ਮੁਕੱਦਮਾ ਦਾਇਰ ਕਰੇਗੀ। ਇਸ ਦੇ ਨਾਲ ਹੀ ਸੰਸਥਾ ਨੇ ਕਿਹਾ ਕਿ ਜੇ ਕੰਪਨੀ ਨੇ ਤੁਰੰਤ ਟੌਇਲਟ ਸੀਟ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਨਾ ਹਟਾਈ ਤਾਂ ਕੰਪਨੀ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ।

Read Also Flipkart ਨੂੰ ਧੂੜ ਚਟਾਉਣ ਲਈ Amazon ਨੇ ਅਪਣਾਇਆ ਇਹ ਤਰੀਕਾ, ਗ੍ਰਾਹਕਾਂ ਨੂੰ …

ਮੰਗਲਵਾਰ ਨੂੰ ਜਾਰੀ ਬਿਆਨ ਮੁਤਾਬਕ ਕੰਪਨੀ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਐਮਾਜ਼ੋਨ ਦੇ ਕੁਝ ਰਿਟੇਲਰ ਡੋਰਮੈਟ, ਗਲੀਚੇ ਤੇ ਟੌਇਲਟ ਸੀਟ ਕਵਰ ਵੇਚ ਰਹੇ ਹਨ ਜਿਨ੍ਹਾਂ ਉੱਤੇ ਸਿੱਖਾਂ ਦੇ ਸਿਰਮੌਰ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਛਾਪੀ ਗਈ ਹੈ। ਹਾਲਾਂਕਿ ਮਾਮਲਾ ਸਾਹਮਣੇ ਆਉਣ ਬਾਅਦ ਕੰਪਨੀ ਦੀ ਵੈੱਬਸਾਈਟ ਤੋਂ ਕੁਝ ਪੇਜ ਤੇ ਸਬੰਧਤ ਉਤਪਾਦ ਹਟਾ ਦਿੱਤੇ ਗਏ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button