EntertainmentTop News

Dhurandar 2: ਰਣਵੀਰ ਦੀ ਪੱਗ ਬੰਨ੍ਹ ਕੇ ਸਿਗਰੇਟ ਪੀਂਦੇ ਦੀ ਤਸਵੀਰ ਵਾਇਰਲ

ਧੁਰੰਧਰ 2 ਫਿਲਮ ਬਾਕਸ ਆਫ਼ਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵੱਲੋਂ ਸ਼ਾਨਦਾਰ ਰਿਸਪਾਂਸ ਮਿਲ ਰਿਹਾ ਹੈ। ਫਿਲਮ ਰਿਲੀਜ਼ ਹੋਣ ਤੋਂ ਬਾਅਦ ਕਈ ਰਿਕਾਰਡ ਤੋੜ੍ਹ ਚੁੱਕੀ ਹੈ। ਫਿਲਮ ਦੇ ਨਿਰਦੇਸ਼ਕ ਅਦਿੱਤਿਆ ਧਰ ਨੇ ਫਿਲਮ ਦੀ ਸਫਲਤਾ ਦੇ ਲਈ ਦਰਸ਼ਕਾਂ ਦਾ ਧੰਨਵਾਦ, ਉੱਥੇ ਹੀ ਉਹ ਫਿਲਮ ਨੂੰ ਲੈ ਕੇ ਫੈਲਾਏ ਜਾ ਰਹੇ ਝੂਠ ਤੋਂ ਵੀ ਪ੍ਰੇਸ਼ਾਨ ਹਨ। ਫਿਲਮ ਦੇ ਕੁੱਝ ਸੀਨਸ ਦੇ ਨਾਲ ਏਆਈ ਰਾਹੀਂ ਛੇੜਛਾੜ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ‘ਤੇ ਅਦਿੱਤਿਆ ਧਰ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਝੂਠੀਆਂ ਅਫਵਾਹਾਂ ‘ਤੇ ਧਿਆਨ ਨਾ ਦਿੱਤਾ ਜਾਵੇ।

ਦਰਅਸਲ, ਹਾਲ ਹੀ ‘ਚ ਧੁਰੰਧਰ 2 ਨਾਲ ਸਬੰਧਤ ਇੱਕ ਤਸਵੀਰ ਵਾਇਰਲ ਹੋਈ ਸੀ, ਜਿਸ ‘ਚ ਰਣਵੀਰ ਸਿੰਘ ਨੂੰ ਪੱਗ ਬੰਨ੍ਹ ਕੇ ਸਮੋਕਿੰਗ ਕਰਦੇ ਹੋਏ ਦਿਖਾਇਆ ਗਿਆ ਸੀ। ਇਸ ਤਸਵੀਰ ‘ਤੇ ਅਦਿੱਤਿਆ ਧਰ ਨੇ ਸਫ਼ਾਈ ਦਿੱਤੀ ਹੈ ਤੇ ਦੱਸਿਆ ਹੈ ਕਿ ਇਹ ਤਸਵੀਰ ਫੇਕ ਹੈ ਤੇ ਏਆਈ ਦੇ ਨਾਲ ਬਣਾਈ ਗਈ ਹੈ। ਉਨ੍ਹਾਂ ਨੇ ਏਆਈ ਦੀ ਮਦਦ ਨਾਲ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਉਨ੍ਹਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।

ਅਦਿੱਤਿਆ ਧਰ ਦਾ ਕਹਿਣਾ ਹੈ ਕਿ ਉਹ ਸਿੱਖ ਧਰਮ ਦਾ ਬਹੁਤ ਸਨਮਾਨ ਕਰਦੇ ਹਨ ਤੇ ਫਿਲਮ ਦੀ ਹਰ ਚੀਜ਼ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਦਿਖਾਇਆ ਗਿਆ ਹੈ। ਅਜਿਹੇ ‘ਚ ਉਹ ਏਆਈ ਦੇ ਰਾਹੀਂ ਗਲਤ ਵੀਡੀਓਜ਼ ਤੇ ਤਸਵੀਰਾਂ ਫੈਲਾਉਣ ਵਾਲਿਆਂ ‘ਤੇ ਭੜਕੇ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹ ਸਭ ਫੇਕ ਨੈਰੇਟਿਵ ਫੈਲਾਉਣ ਤੇ ਵਿਵਾਦ ਪੈਦਾ ਕਰਨ ਦੇ ਲਈ ਕੀਤਾ ਜਾ ਰਿਹਾ ਹੈ।

ਅਦਿੱਤਿਆ ਧਰ ਨੇ ਸਫ਼ਾਈ ਦਿੰਦੇ ਹੋਏ ਲਿਖਿਆ ਹੈ- ਮੈਂ ਦਿਲੋਂ ਧੰਨਵਾਦੀ ਅਤੇ ਸ਼ੁਕਰਗੁਜ਼ਾਰ ਹਾਂ ਉਸ ਬੇਹੱਦ ਪਿਆਰ ਲਈ ਜੋ ‘ਧੁਰੰਧਰ:ਦ ਰਿਵੈਂਜ’ ਨੂੰ ਦੇਸ਼ ਤੇ ਦੁਨੀਆ ਭਰ ਦੇ ਦਰਸ਼ਕਾਂ ਵੱਲੋਂ ਮਿਲਿਆ ਹੈ। ਮੇਰੀ ਜਾਣਕਾਰੀ ਵਿੱਚ ਆਇਆ ਹੈ ਕਿ ਕੁਝ ਸ਼ਰਾਰਤੀ ਲੋਕ ‘ਆਰਟੀਫੀਸ਼ਲ ਇੰਟੈਲੀਜੈਂਸ'(AI) ਦੀ ਵਰਤੋਂ ਕਰਕੇ ਅਧਿਕਾਰਿਕ ਪ੍ਰਮੋਸ਼ਨਲ ਮੈਟਰੀਅਲ ਨੂੰ ਤੋੜ-ਮਰੋੜ ਕੇ, ਝੂਠੇ ਅਤੇ ਗੁੰਮਰਾਹ ਕਰਨ ਵਾਲੇ ਨੈਰੇਟਿਵ ਫੈਲਾ ਰਹੇ ਹਨ।

ਉਨ੍ਹਾਂ ਨੇ ਅੱਗੇ ਲਿਖਿਆ ਕਿ ਇਹ ਇੱਕ ਅਜਿਹਾ ਹੀ ਝੂਠੇ ਢੰਗ ਨਾਲ ਬਣਾਇਆ ਹੋਇਆ ਚਿੱਤਰ ਕਿਰਦਾਰ ਹਮਜ਼ਾ/ਜਸਕੀਰਤ ਨੂੰ ਪੱਗ ਪਹਿਨ ਕੇ ਸਿਗਰਟ ਪੀਂਦੇ ਹੋਏ ਦਰਸਾਉਂਦਾ ਹੈ। ਜੋ ਕਿ ਪੂਰੀ ਤਰ੍ਹਾਂ ਝੂਠ ਹੈ ਅਤੇ ਫ਼ਿਲਮ ਜਾਂ ਸਾਡੇ ਵੱਲੋਂ ਜਾਰੀ ਕੀਤੇ ਕਿਸੇ ਵੀ ਅਧਿਕਾਰਿਕ ਮੈਟਰੀਅਲ ਦਾ ਹਿੱਸਾ ਹਰਗਿਜ਼ ਨਹੀਂ ਹੈ। ਇਹ ਜਾਣਬੁੱਝ ਕੇ ਸ਼ਰਾਰਤੀ ਅਨਸਰਾਂ ਦੁਆਰਾ ਫੈਲਾਈ ਜਾ ਰਹੀ ਗਲਤ ਪੇਸ਼ਕਾਰੀ ਹੈ, ਜਿਸਦਾ ਮਕਸਦ ਸਿਰਫ ਤੇ ਸਿਰਫ ਲੋਕਾਂ ਦੀਆਂ ਭਾਵਨਾਵਾਂ ਨੂੰ ਉਕਸਾਉਣਾ ਅਤੇ ਗਲਤਫ਼ਹਿਮੀ ਪੈਦਾ ਕਰਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button