EntertainmentBreaking NewsD5 specialNews

Dharmendra ਨੇ ਆਪਣਾ ਪਸੰਦੀਦਾ ਗੀਤ ਸੋਸ਼ਲ ਮੀਡੀਆ ‘ਤੇ ਕੀਤਾ ਸ਼ੇਅਰ

ਮੁੰਬਈ : ਬਾਲੀਵੁਡ ਦੇ ਹੀਮੈਨ ਧਰਮੇਂਦਰ ਨੇ ਆਪਣਾ ਪਸੰਦੀਦਾ ਗੀਤ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਧਰਮੇਂਦਰ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਆਪਣੇ ਫੈਂਨਜ਼ ਨਾਲ ਰੂਬਰੂ ਹੋਣ ਲਈ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੀਆ ਕਰਦੇ ਰਹਿੰਦੇ ਹਨ। ਧਰਮੇਂਦਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਦੇ ਜ਼ਰੀਏ ਆਪਣੇ ਪਸੰਦੀਦਾ ਗੀਤ ਦੇ ਬਾਰੇ ‘ਚ ਦੱਸਿਆ ਹੈ।

ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਨਵਾਂ ਮੋੜ ! SIT ਨੇ ਸੱਦ ਲਏ ਸਾਰੇ ਗਵਾਹ ! ਹੁਣ ਮਿਲੂ ਇਨਸਾਫ਼ !

ਉਨ੍ਹਾਂ ਨੇ ਇਸ ਗੀਤ ਦੇ ਜ਼ਰੀਏ ਕੋਰੋਨਾ ਵਾਇਰਸ ਨਾਲ ਹੋਏ ਅਜੋਕੇ ਹਾਲਾਤਾਂ ‘ਤੇ ਆਪਣੀ ਪ੍ਰਤੀਕਿਰਆ ਦਿੱਤੀ ਹੈ। ਧਰਮੇਂਦਰ ਨੇ ਆਪਣੇ ਆਧਿਕਾਰਿਕ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਦਿਲੀਪ ਕੁਮਾਰ ਦੀ ਸੁਪਰਹਿਟ ਫਿਲਮ ਆਰਜੂ ਦੇ ਗੀਤ ‘ਐ ਦਿਲ ਮੁਝੇ ਐਸੀ ਜਗ੍ਹਾ ਲੈ ਚੱਲ ਜਹਾਂ ਕੋਈ ਨਾ ਹੋ’ ਨੂੰ ਗਾਉਂਦੇ ਦਿਖਾਈ ਦੇ ਰਹੇ ਹਨ।

🔴LIVE ਕਿਸਾਨ ਮੋਰਚੇ ਨੇ ਸੱਦੀ ਮੀਟਿੰਗ! ਬਣਾਈ ਨਵੀਂ ਜਥੇਬੰਦੀ! ਕੇਂਦਰ ਨੂੰ ਪਈ ਬਿਪਤਾ! ਅਮਰੀਕਾ ਦੇ ਸਿੱਖਾਂ ਦਾ ਐਲਾਨ!

ਇਸ ਵੀਡੀਓ ਦੇ ਨਾਲ ਧਰਮੇਂਦਰ ਨੇ ਖਾਸ ਪੋਸਟ ਵੀ ਲਿਖੀ ਹੈ, ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਇਹ ਉਨ੍ਹਾਂ ਦਾ ਪਸੰਦੀਦਾ ਗੀਤ ਹੈ। ਧਰਮੇਂਦਰ ਨੇ ਆਪਣੀ ਪੋਸਟ ‘ਚ ਲਿਖਿਆ ‘ਕੋਰੋਨਾ ਵਾਇਰਸ ਦੇ ਡਰ ਨਾਲ ਨਹੀਂ ਗਾ ਰਿਹਾ . . . ਹਾਲਤ ਤਾਂ ਅਜਿਹੀ ਹੀ ਹੈ . . . . ਤਲਤ ਦੀ ਮਿੱਠੀ ਆਵਾਜ਼ ‘ਚ ਦਿਲੀਪ ਸਾਹਿਬ ‘ਤੇ ਆਰਜੂ ‘ਚ ਫਿਲਮਾਇਆ ਗਿਆ ਇਹ ਮੇਰਾ ਫੈਵਰੇਟ ਗੀਤ ਹੈ। ’

 

View this post on Instagram

 

A post shared by Dharmendra Deol (@aapkadharam)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button