Breaking NewsD5 specialNewsPunjab

Dhamak (Base) ਵਾਲਾ ਮੁੱਖ ਮੰਤਰੀ ਨਹੀਂ ਛਕੇਗਾ ਅੰਮ੍ਰਿਤ, ਪਿਤਾ ਨੇ ਘਰੋਂ ਮੋੜੇ ਅੰਮ੍ਰਿਤ ਛਕਾਉਣ ਆਏ ਸਿੰਘ (ਵੀਡੀਓ)

ਖਡੂਰ ਸਾਹਿਬ : ਸੋਸ਼ਲ ਮੀਡੀਆ ਤੇ ਧੂਮਾਂ ਪਾ ਚੁੱਕੇ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਦੇ ਕਕਾਰ ਲਹਾਉਣ ਤੋਂ ਬਾਅਦ ਇਸ ਮਾਮਲੇ ‘ਚ ਸ੍ਰੀ ਅਕਾਲ ਤਖਤ ਸਾਹਿਬ ਨੇ ਦਖਲ ਦਿੱਤਾ ਅਤੇ ਮੁੱਖ ਮੰਤਰੀ ਦੇ ਕਕਾਰ ਉਤਾਰਨ ਵਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕੀਤਾ ਗਿਆ। ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਹੁਕਮਨਾਮਾ ਵੀ ਜਾਰੀ ਕੀਤਾ ਗਿਆ। ਜਿਸ ਵਿੱਚ ਮੁੱਖ ਮੰਤਰੀ ਨੂੰ ਦੁਬਾਰਾ ਅੰਮ੍ਰਿਤ ਛਕਾਉਣ ਦਾ ਫੈਸਲਾ ਉਸਦੇ ਪਰਿਵਾਰਕ ਮੈਂਬਰਾਂ ਤੇ ਛੱਡ ਦਿੱਤਾ ਗਿਆ ਪਰ ਹੁਣ ਪਰਿਵਾਰ ਦੇ ਜੀਅ ਮੁੱਖ ਮੰਤਰੀ ਨੂੰ ਦੁਬਾਰਾ ਕਕਾਰ ਨਹੀਂ ਪੁਵਾਉਣਾ ਚਾਹੁੰਦੇ। ਮੁੱਖ ਮੰਤਰੀ ਦੇ ਪਿਤਾ ਮੁਤਾਬਕ ਉਹ ਆਪਣੇ ਪੁੱਤਰ ਨੂੰ ਗਾਇਕ ਬਣਾਉਣਾ ਚਾਹੁੰਦੇ ਨੇ ਅਤੇ ਉਹ ਨਹੀਂ ਚਾਹੁੰਦੇ ਕਿ ਕਕਾਰਾਂ ਕਾਰਨ ਉਸਦੇ ਪੁੱਤਰ ਫਿਰ ਤੋਂ ਕਿਸੇ ਵਾਦ-ਵਿਵਾਦ ਦਾ ਸਾਹਮਣਾ ਕਰਨਾ ਪਵੇ।

Read Also (ਗੰਦੀ ਗਾਲ਼) , ਮੁੱਖ ਮੰਤਰੀ ਨੇ ਕੱਢੀ ਭੈਣ ਦੀ ਗਾਲ਼

ਮੁੱਖ ਮੰਤਰੀ ਦੇ ਪਿਤਾ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਅੰਮ੍ਰਿਤ ਭੰਗ ਨਹੀਂ ਕੀਤਾ, ਸਗੋਂ ਕੁੱਝ ਦੋਖੀ ਅਨਸਰਾਂ ਨੇ ਉਸਦੇ ਕਕਾਰ ਲਾਹੇ ਨੇ ਪਰ ਉਸਦਾ ਅੰਮ੍ਰਿਤ ਜਿਉਂ ਦਾ ਤਿਉਂ ਬਰਕਰਾਰ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਅਤੇ ਫਿਰ ਇੱਕ ਪੰਜਾਬੀ ਗੀਤ ਨਾਲ ਚਰਚਾ ‘ਚ ਆਏ ਮੁੱਖ ਮੰਤਰੀ ਦੇ ਕਕਾਰ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਲੁਹਾ ਦਿੱਤੇ ਗਏ ਸੀ। ਪਿੰਡ ਵਾਸੀਆਂ ਦਾ ਮੰਨਣਾ ਸੀ ਕਿ ਮੁੱਖ ਮੰਤਰੀ ਨੇ ਆਪਣੀਆਂ ਵੀਡੀਓਜ਼ ਵਿੱਚ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਮੁੱਖ ਮੰਤਰੀ ਦੇ ਪੱਖ ਵਿੱਚ ਖੂਬ ਬਿਆਨਬਾਜ਼ੀ ਹੋਈ, ਬਹੁਤ ਸਾਰੇ ਨਾਮੇ ਸਿਤਾਰੇ ਅਤੇ ਸਿੱਖ ਜਥੇਬੰਦੀਆਂ ਮੁੱਖ ਮੰਤਰੀ ਦੇ ਪੱਖ ਵਿੱਚ ਆਈਆਂ ਤੇ ਕਕਾਰ ਲਾਹੁਣ ਵਾਲੇ ਵਿਅਕਤੀਆਂ ਨੇ ਮੁਆਫੀ ਮੰਗ ਲਈ ਸੀ।

https://youtu.be/f007C2Ll1o0

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button