PunjabPunjabTop News

Delhi Police ਦੀ ਵੱਡੀ ਕਾਰਵਾਈ: 11 ਰਾਜਾਂ ’ਚ ਛਾਪੇਮਾਰੀ, 27 ਸਾਇਬਰ ਅਪਰਾਧੀ ਗ੍ਰਿਫ਼ਤਾਰ

ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਵੱਡੀ ਬਰਾਮਦਗੀ ਕੀਤੀ ਗਈ ਹੈ। ਕਾਰਵਾਈ ਦੌਰਾਨ 25 ਮੋਬਾਈਲ ਫੋਨ, 28 ਸਿਮ ਕਾਰਡ, 20 ਬੈਂਕਿੰਗ ਕਾਰਡ, ਇੱਕ ਪੀਓਐਸ ਮਸ਼ੀਨ, ਇੱਕ ਮੋਟਰਸਾਈਕਲ ਅਤੇ ਕਈ ਮਹੱਤਵਪੂਰਨ ਬੈਂਕ ਦਸਤਾਵੇਜ਼ ਬਰਾਮਦ ਕੀਤੇ ਗਏ ਹਨ, ਜੋ ਸਾਇਬਰ ਠੱਗੀ ਨਾਲ ਜੁੜੇ ਸਬੂਤ ਮੰਨੇ ਜਾ ਰਹੇ ਹਨ।

ਦਿੱਲੀ ਪੁਲਿਸ ਨੇ ਇੰਟਰ-ਸਟੇਟ ਸਾਇਬਰ ਫਰਾਡ ਸਿੰਡੀਕੇਟ ਦਾ ਭੰਡਾਫੋੜ ਕਰਦੇ ਹੋਏ ਦੇਸ਼ ਭਰ ਵਿੱਚ ਚਲਾਏ ਗਏ ਇੱਕ ਹਫ਼ਤੇ ਦੇ ਵਿਸ਼ੇਸ਼ ਅਭਿਆਨ ਦੌਰਾਨ 27 ਸ਼ਾਤਿਰ ਸਾਇਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਕਾਰਵਾਈ ਜੰਮੂ-ਕਸ਼ਮੀਰ, ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਬਿਹਾਰ ਅਤੇ ਪੱਛਮੀ ਬੰਗਾਲ ਸਮੇਤ 11 ਰਾਜਾਂ ਵਿੱਚ ਇੱਕੋ ਸਮੇਂ ਕੀਤੀ ਗਈ।

ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਵੱਡੀ ਬਰਾਮਦਗੀ ਕੀਤੀ ਗਈ ਹੈ। ਕਾਰਵਾਈ ਦੌਰਾਨ 25 ਮੋਬਾਈਲ ਫੋਨ, 28 ਸਿਮ ਕਾਰਡ, 20 ਬੈਂਕਿੰਗ ਕਾਰਡ, ਇੱਕ ਪੀਓਐਸ ਮਸ਼ੀਨ, ਇੱਕ ਮੋਟਰਸਾਈਕਲ ਅਤੇ ਕਈ ਮਹੱਤਵਪੂਰਨ ਬੈਂਕ ਦਸਤਾਵੇਜ਼ ਬਰਾਮਦ ਕੀਤੇ ਗਏ ਹਨ, ਜੋ ਸਾਇਬਰ ਠੱਗੀ ਨਾਲ ਜੁੜੇ ਸਬੂਤ ਮੰਨੇ ਜਾ ਰਹੇ ਹਨ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਦੋਸ਼ੀਆਂ ਖ਼ਿਲਾਫ਼ 10 ਵੱਡੇ ਸਾਇਬਰ ਫਰੌਡ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕਰੀਬ 1.5 ਕਰੋੜ ਰੁਪਏ ਦੀ ਠੱਗੀ ਹੋਣ ਦਾ ਖੁਲਾਸਾ ਹੋਇਆ ਹੈ।

ਜਾਂਚ ਦੌਰਾਨ ਦੋਸ਼ੀਆਂ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਲਗਭਗ 13.91 ਕਰੋੜ ਰੁਪਏ ਦੇ ਸੰਦੇਹਜਨਕ ਲੈਣ-ਦੇਣ ਵੀ ਪਛਾਣੇ ਗਏ ਹਨ। ਇਸ ਤੋਂ ਇਲਾਵਾ ਲਗਭਗ 150 ਐਨਸੀਆਰਪੀ (NCRP) ਸ਼ਿਕਾਇਤਾਂ ਵੀ ਗਿਰੋਹ ਨਾਲ ਜੁੜੀਆਂ ਮਿਲੀਆਂ ਹਨ।

ਗਿਰੋਹ ਵੱਖ-ਵੱਖ ਕਿਸਮ ਦੀਆਂ ਸਾਇਬਰ ਠੱਗੀਆਂ ਵਿੱਚ ਸਰਗਰਮ ਸੀ। ਪੁਲਿਸ ਮੁਤਾਬਕ ਦੋਸ਼ੀ ਨਿਵੇਸ਼ ਠੱਗੀ, ਏਪੀਕੇ ਫਾਈਲ ਫਰੌਡ, ਵਟਸਐਪ ਅਤੇ ਇੰਸਟਾਗ੍ਰਾਮ ’ਤੇ ਫਰਜ਼ੀ ਪਹਿਚਾਣ ਬਣਾ ਕੇ ਠੱਗੀ, ਕ੍ਰੈਡਿਟ ਕਾਰਡ ਫਰੌਡ, ਟਾਸਕ-ਬੇਸਡ ਠੱਗੀ ਅਤੇ ਵੀਜ਼ਾ ਆਧਾਰਿਤ ਠੱਗੀ ਵਰਗੇ ਮਾਮਲਿਆਂ ਵਿੱਚ ਸ਼ਾਮਲ ਸਨ। ਦਿੱਲੀ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button