Breaking NewsD5 specialIndiaInternationalNewsPoliticsTop News

Delhi Court ਵੱਲੋਂ ਇੱਕ ਕੇਸ ‘ਚ ਮਲਿਕ ਨੂੰ ਮਿਲੀ ਸਜ਼ਾ: ਪਾਕਿ ਰਾਜਨੀਤਿਕ ਹਸਤੀਆਂ ਵੱਲੋਂ ਟਿੱਪਣੀਆਂ

ਇਸਲਾਮਾਬਾਦ: ਵੱਖਵਾਦੀ ਸੰਗਠਨ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਮੁਖੀ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੈ। ਦੱਸ ਦਈਏ ਕਿ ਅੱਜ ਭਾਰਤੀ ਲੋਕਤੰਤਰ ਲਈ ਕਾਲਾ ਦਿਨ’ ਹੈ। ਦਿੱਲੀ ਦੀ ਇੱਕ ਅਦਾਲਤ ਨੇ ਮਲਿਕ ਨੂੰ ਭਾਰਤ ਦੇ ਹਵਾਈ ਸੈਨਾ ਦੇ 4 ਜਵਾਨਾਂ ਨੂੰ ਮਾਰਨ ਤੇ ਅੱਤਵਾਦੀਆਂ ਨੂੰ ਧਨ ਰਾਸ਼ੀ ਮੁਹੱਈਆ ਕਰਵਾਉਣ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਸਵਾਲਾਂ ’ਦੇੇ ਘੇਰੇ ’ਚ ਬਾਦਲ ਪਰਿਵਾਰ? Kejriwal ਤੇ Majithia ਦਾ ਹੋਇਆ ਸਮਝੋਤਾ? | D5 Channel Punjabi

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਯਾਸੀਨ ਮਲਿਕ ਨੂੰ ਮਿਲੀ ਸਜ਼ਾ ਦੀ ਨਿੰਦਾ ਕੀਤੀ ਹੈ। ਜੇ.ਕੇ.ਐੱਲ.ਐੱਫ. ਦੇ ਮੁਖੀ ਯਾਸੀਨ ਮਲਿਕ ਨੂੰ ਮਿਲੀ ਸਜ਼ਾ ਦੀ ਨਿੰਦਾ ਕਰਦਿਆਂ ਪੀ.ਐੱਮ. ਨੇ ਕਿਹਾ ਕਿ ਅੱਜ ਭਾਰਤ ਦੇ ਲੋਕਤੰਤਰ ਅਤੇ ਉਸ ਦੀ ਨਿਆਂ ਵਿਵਸਥਾ ਲਈ ਕਾਲਾ ਦਿਨ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਭਾਰਤ ਮਹਿਜ਼ ਮਲਿਕ ਦੇ ਸਰੀਰ ਨੂੰ ਕੈਦ ਕਰ ਸਕਦਾ ਹੈ ਪਰ ਮਲਿਕ ਦੇ ਆਜ਼ਾਦੀ ਦੇ ਵਿਚਾਰਾਂ ਨੂੰ ਕਦੇ ਕੈਦ ਨਹੀਂ ਕਰ ਸਕੇਗਾ।

Captain ਨੂੰ ਲੈ Mann ਦਾ ਵੱਡਾ ਐਲਾਨ! ਵੱਡੇ ਮਗਰਮੱਛਾਂ ’ਤੇ ਹੋਊ ਕਾਰਵਾਈ, ਹੁਣੇ ਕੀਤਾ ਐਲਾਨ | D5 Channel Punjabi

ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਮਲਿਕ ਨੂੰ ਮਿਲੀ ਸਜ਼ਾ ਦੀ ਨਿੰਦਾ ਕੀਤੀ ਹੈ। ਜ਼ਰਦਾਰੀ ਨੇ ਕਿਹਾ ਕਿ “ਮੈਂ ਮਲਿਕ ਨੂੰ ਸ਼ਰਮਨਾਕ ਸੁਣਵਾਈ ਵਿੱਚ ਮਿਲੀ ਬੇਇਨਸਾਫ਼ੀ ਦੀ ਸਜ਼ਾ ਦੀ ਨਿੰਦਾ ਕਰਦਾ ਹਾਂ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button